ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਫਰਾਂਸ ਹਮਲੇ ਦੀ ਨਿੰਦਾ ਕੀਤੀ

ਜਮਾਤੇ ਅਹਿਮਦੀਆ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਨੇ ਬੀਤੀ ਦਿਨੀਂ ਫਰਾਂਸ ਚ ਕਤਲ ਅਤੇ ਨੀਸ ਸ਼ਹਿਰ ਚ ਹਮਲੇ ਦੀ ਨਿਖੇਤੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇੱਸ ਤਰ੍ਹਾਂ ਦੇ ਹਮਲੇ ਇਸਲਾਮੀ ਸਿਖਿਆਂਵਾ ਦੇ ਉਲਟ ਹਨ। ਇਸਲਾਮ ਦੀਆਂ ਸਿਖਿਆਂਵਾ ਕਿਸੇ ਵੀ ਤਰ੍ਹਾਂ ਦੇ ਅਤਵਾਦ ਦੀ ਇਜਾਜ਼ਤ ਨਹੀਂ ਦਿੰਦੀ ਹੈ। ਜੋ ਵੀ ਇੱਸ ਕਿਸਮ ਦੇ ਹਮਲੇ ਕਰਦਾ ਹੈ ਉਹ ਕੁਰਆਨੀ ਅਤੇ ਇਸਲਾਮੀ ਸਿਖਿਆ ਦੇ ਖ਼ਿਲਾਫ਼ ਹੀ ਕਰਦਾ ਹੈ। ਉਨ੍ਹਾਂ ਨੂੰ ਹਜ਼ਰਤ ਮੁਹੰਮਦ ਸਾਹਿਬ  ਦੇ ਨੇਕ ਅਤੇ ਪਾਕ ਨਮੂਨੇ ਤੋਂ ਸਬਕ ਸਿਖਣਾ ਚਾਹੀਦਾ ਹੈ। ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਕਿਹਾ ਹੈ ਕਿ ਇਨ੍ਹਾਂ ਮੰਦਭਾਗੀ ਘਟਨਾਂਵਾ ਕਾਰਨ ਜੋ ਫ਼ਸਾਦ ਪੈਦਾ ਹੋਇਆ ਹੈ ਉਹ ਕਾਫ਼ੀ ਅਫ਼ਸੋਸਨਾਕ ਹੈ। ਆਪਨੇ ਇਹ ਵੀ ਫ਼ਰਮਾਇਆ ਹੈ ਕਿ ਜਮਾਤੇ ਅਹਿਮਦੀਆ ਇਸਲਾਮ ਧਰਮ ਦੀ ਸਹੀ ਸਿਖਿਆਂਵਾ ਲੋਕਾਂ ਤੱਕ ਪਹੁੰਚਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰੇਗੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: