ਫ਼ਤਿਹ ਬਾਜਵਾ ਨੇ ਝੋਨੇ ਦੀ ਖ਼ਰੀਦ ਪ੍ਰਬੰਧਾ ਦਾ ਜਾਇਜ਼ਾ ਲਿਆ

ਕਾਦੀਆਂ ਹਲਕੇ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਅੱਜ ਸਥਾਨਕ ਦਾਣਾ ਮੰਡੀ ਚ ਝੋਨੇ ਦੀ ਖ਼ਰੀਦ ਪ੍ਰਬੰਧਾ ਦਾ ਜਾਇਜ਼ਾ ਲਿਆ। ਇੱਸ ਮੋਕੇ ਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿਲ ਕਾਰਨ ਕਿਸਾਨਾਂ ਚ ਬੇਚੈਨੀ ਪਾਈ ਜਾ ਰਹੀ ਹੈ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੇਦਸ਼ਾਂ ਤੇ ਪੂਰੇ ਪੰਜਾਬ ਚ ਝੋਨੇ ਦੀ ਖ਼ਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅਧਿਕਾਰੀਆਂ ਵੱਲੋਂ ਸਮੇਂ ਸਮੇਂ ਸਿਰ ਮੰਡੀਆਂ ਚ ਜਾਕੇ ਖ਼ਰੀਦ ਪ੍ਰਬੰਧਾਂ ਨੂੰ ਵੇਖਿਆ ਜਾ ਰਿਹਾ ਹੈ। ਖ਼ਰੀਦ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਰਕਾਰ ਵੱਲੋਂ ਦਿੱਤੇ ਮੁੱਲ ਦੇ ਹਿਸਾਬ ਨਾਲ ਕਿਸਾਨਾਂ ਦਾ ਝੋਨਾ ਖ਼ਰੀਦਣ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਇੱਸ ਮੋਕੇ ਤੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੂ ਮਾਲੀਆ, ਰਾਜਵੀਰ ਸਿੰਘ, ਨਰਿੰਦਰ ਕੁਮਾਰ ਭਾਟੀਆ ਪ੍ਰਧਾਨ ਆੜਤੀਆ ਐਸੋਸੀਏਸ਼ਨ, ਟੀਨਾ ਦੀਵਾਨ, ਅੰਗਰੇਜ਼ ਸਿੰਘ, ਪਰਮਜੀਤ ਸਿੰਘ, ਅਮਿਤ ਸ਼ਰਮਾਂ, ਸੁਰਿੰਦਰ ਕੁਮਾਰ, ਅਸ਼ਵਨੀ, ਸੋਨੀ, ਗੁਰਪ੍ਰੀਤ ਸਿੰਘ, ਮਨਮੋਹਨ ਸਿੰਘ ਅੋਬਰਾਏ, ਮਨਿੰਦਰਜੀਤ  ਸਿੰਘ ਮੰਡੀ ਸੁਪਰਵਾਈਜ਼ਰ, ਅਮਰੀਕ ਸਿੰਘ ਵਿਰਕ, ਰਵਿ ਮਹਾਜਨ, ਸੁਰਿੰਦਰ ਕੁਮਾਰ ਅਤੇ ਜਗਦੀਸ਼ ਲੱਡਾ ਆਦਿ ਮੋਜੂਦ ਸਨ। ਦੂਜੇ ਪਾਸੇ ਕੁੱਝ ਕਿਸਾਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਬੈਠਣ ਅਤੇ ਪਾਣੀ ਦੇ ਪੀਣ ਦਾ ਨਾਮ-ਮਾਤਰ ਹੈ। ਮੰਡੀ ਜੋਕਿ ਕਾਫ਼ੀ ਏਰਿਆ ਚ ਫ਼ੈਲੀ ਹੋਈ ਹੈ ਉਥੇ ਹਰ ਥਾਂ ਕਿਸਾਨਾਂ ਦੇ ਬੈਠਣ, ਪੀਣ ਲਈ ਪਾਣੀ ਅਤੇ ਪਬਲਿਕ ਸੁਵਿਧਾਂਵਾ ਹੋਣੀ ਚਾਹੀਦੀ ਹੈ। ਪਰ ਜਦੋਂ ਮੰਡੀ ਦੇ ਅੰਦਰ ਪ੍ਰਵੇਸ਼ ਕੀਤਾ ਜਾਂਦਾ ਹੈ ਤਾਂ ਉਥੇ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਬਾਕੀ ਕਿਸੇ ਥਾਂ ਤੇ ਪ੍ਰਬੰਧ ਨਹੀਂ ਹੈ। ਇੱਸ ਸਬੰਧ ਚ ਰਣਜੀਤ ਸਿੰਘ ਸਰਾਂ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਕਾਦੀਆਂ ਨੇ ਦੱਸਿਆ ਕਿ ਅਸੀਂ ਹਰ ਸੰਭਵ ਕਿਸਾਨਾਂ ਦੀ ਸਹੂਲਤਾਂ ਦਾ ਖ਼ਿਆਲ ਰੱਖ ਰਹੇ ਹਾਂ। ਜੇ ਕਿਥੇ ਕੋਈ ਕਮੀ ਨਜ਼ਰ ਆਉਂਦੀ ਹੈ ਉਸਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: