200 ਲੋੜਵੰਦ ਵਿਧਵਾ ਅਤੇ ਅਪਾਹਿਜਾਂ ਨੂੰ ਪੈਨਸ਼ਨ ਵੰਡੀਆਂ

ਅੱਜ ਮਾਹਲ ਪਰਿਵਾਰ ਵੱਲੋਂ 200 ਵਿਧਵਾ ਅਤੇ ਅਪਾਹਿਜਾਂ ਨੂੰ ਮਾਹਲ ਰਾਈਸ ਮਿੱਲ ਵਿਖੇ ਪੈਨਸ਼ਨਾਂ ਵੰਡੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਇੱਸ ਮੋਕੇ ਤੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਉਹ ਲੋੜਵੰਦ ਗ਼ਰੀਬਾਂ, ਵਿਧਵਾਂਵਾ ਅਤੇ ਅਪਾਹਿਜਾਂ ਨੂੰ ਮਾਹਲ ਪਰਿਵਾਰ ਵੱਲੋਂ ਪੈਨਸ਼ਨਾਂ ਵੰਡ ਰਹੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਪਰਿਵਾਰ ਹਨ ਜਿਨ੍ਹਾਂ ਦਾ ਗੁਜ਼ਾਰਾ ਬਹੁਤ ਮਸ਼ਕਿਲ ਨਾਲ ਹੁੰਦਾ ਹੈ। ਪਰ ਸਰਕਾਰ ਵੱਲੋਂ ਉਨ੍ਹਾਂ ਦੀ ਮਦਦ ਨਹੀਂ ਹੁੰਦੀ। ਉਨ੍ਹਾਂ ਦਾ ਖ਼ਾਨਦਾਨ ਬਿਨਾਂ ਕਿਸੇ ਵਿੱਤਕਰੇ ਦੇ ਹਰ ਵਰਗ ਦੇ ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਦੇ ਰਿਹਾ  ਹੈ। ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਉਹ ਹਰ ਗ਼ਰੀਬ ਦੀ ਇਸੇ ਤਰ੍ਹਾਂ ਮਦਦ ਕਰਦੇ ਰਹਿਣਗੇ। ਇੱਹ ਗੱਲ ਵਰਨਣਯੋਗ ਹੈ ਕਿ ਮਾਹਲ ਪਰਿਵਾਰ ਵੱਲੋਂ ਹਰ ਮਹੀਨੇ ਗ਼ਰੀਬਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਇੱਸ ਮੋਕੇ ਤੇ ਗੁਰੁ ਦਾ ਅਟੂਟ ਲੰਗਰ ਵੀ ਲਗਾਇਆ ਗਿਆ। ਇੱਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਨਗਰ ਕੋਂਸਲ ਦੇ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਮਾਹਲ, ਕੈਪਟਨ ਚਰਨਜੀਤ ਸਿੰਘ, ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮਿੰਟਾ ਚਾਹਲ , ਆਕਾਸ਼ ਤਰੀਜਾ, ਜਗਬੀਰ ਸਿੰਘ ਧਰਮਸੋਤ, ਐਮ ਸੀ ਸਰਬਜੀਤ ਸਿੰਘ ਭੱਤੂ ਮਾਹਲ, ਡਾਕਟਰ ਪੰਧੇਰ ਲਾਧੂਪੁਰ, ਗੁਰਨਾਮ ਸਿੰਘ ਬੋਹੜੀ ਸਾਹਿਬ, ਐਮ ਸੀ ਹਰਪ੍ਰੀਤ ਸਿੰਘ ਮਾਹਲ,ਗੁਰਭੇਜ ਸਿੰਘ ਢਪਈ, ਅਮਰੀਕ ਸਿੰਘ, ਗੁਰਬਿੰਦਰ ਸਿੰਘ ਲਾਡੀ ਮਾਹਲ, ਜੋਹਨ ਮਸੀਹ ਰਣੀਆ, ਗੁਰਦਿਲਬਾਗ਼ ਸਿੰਘ ਨੀਟਾ ਮਾਹਲ, ਹਰਜੀਤ ਸੰਘਰੀਆ, ਦੀਪ ਮਾਨ ਖੁੰਡਾ, ਅਮਰਪ੍ਰਤਾਪ ਸਿੰਘ ਸਾਗਰ ਮਾਹਲ, ਜੋਗਿੰਦਰ ਪਾਲ ਨੰਦੂ, ਪ੍ਰੇਮ ਸਿੰਘ ਘੁੰਮਣ, ਮੀਕਾ ਬਸਰਾਂਵਾ, ਮੱਸੂ ਆਦਿ ਹਾਜ਼ਰ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: