ਕਰਤਾਰਪੁਰ ਲਾਂਘੇ ਨੂੰ ਦੁਬਾਰਾ ਖੋਲਿਆ ਜਾਵੇ: ਬਾਬਾ ਸੁਖਦੇਵ ਸਿੰਘ ਬੇਦੀ

ਸ਼੍ਰੀ ਗੁਰੁ ਨਾਨਕ ਦੇਵ ਜੀ ਮਹਾਰਜ ਦੀ 16ਵੀਂ ਸੰਤਾਨ ਬਾਬਾ ਸੁਖਦੇਵ ਸਿੰਘ ਬੇਦੀ ਅੱਜ ਅਹਿਮਦੀਆ ਹੈਡਕਵਾਟਰ ਕਾਦੀਆਂ ਚ ਪਧਾਰੇ। ਇੱਸ ਮੋਕੇ ਤੇ ਉਨ੍ਹਾਂ ਪ੍ਰੈਸ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਇੱਸ ਲਾਂਘੇ ਨੂੰ ਤੁਰੰਤ ਖੋਲਣ ਦੇ ਨਿਰਦੇਸ਼ ਕੇਂਦਰ ਸਰਕਾਰ ਜਾਰੀ ਕਰੇ। ਉਨ੍ਹਾਂ ਨੇ ਕਿਹਾ ਕਿ ਪੂਰਾ ਸਿੱਖ ਜਗਤ ਚੋਹਲਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਤੇ ਜਾਣ ਦਾ ਇਛੁੱਕ ਹੁੰਦਾ ਹੈ। ਪਰ ਮਾਰਚ 2020 ਤੋਂ ਇੱਹ ਲਾਂਘਾ ਬੰਦ ਹੋਣ ਕਾਰਨ ਸਿੱਖਾਂ ਚ ਭਾਰੀ ਮਾਯੂਸੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਲਗਪਗ ਦੇਸ਼ ਖੁੱਲ ਚੁੱਕਾ ਹੈ। ਇੱਸ ਲਈ ਸਰਕਾਰ ਵੱਲੋਂ ਕਰੋਨਾਵਾਇਰਸ ਤੋਂ ਬਚਾਅ ਲਈ ਜੋ ਨਿਰਦੇਸ਼ ਦਿੱਤੇ ਹਨ ਉਸਦੀ ਸਖ਼ਤੀ ਨਾਲ ਪਾਲਣਾ ਕਰਵਾਕੇ ਲਾਂਘੇ ਨੂੰ ਦੁਬਾਰਾ ਖੋਲਿਆ ਜਾ ਸਕਦਾ ਹੈ।  ਉਨ੍ਹਾਂ ਇੱਹ ਵੀ ਮੰਗ ਕੀਤੀ ਹੈ ਕਿ ਡੇਰਾ ਬਾਬਾ ਨਾਨਕ ਚ ਵਿਕਾਸ ਦੀ ਕਾਫ਼ੀ ਲੋੜ ਹੈ। ਇੱਸ ਨੂੰ ਇੱਕ ਅੰਤਰ-ਰਾਸ਼ਟਰੀ ਪੱਧਰ ਦਾ ਸ਼ਹਿਰ ਬਣਾਇਆ ਜਾਵੇ। ਇੱਸ ਮੋਕੇ ਤੇ ਉਨ੍ਹਾਂ ਨਾਲ ਬਾਬਾ ਸੁਖਵਿੰਦਰ ਸਿੰਘ ਬੇਦੀ, ਜਸਵਿੰਦਰ ਸਿੰਘ ਬੇਦੀ, ਏਕਨੂਰ ਕੌਰ ਬੇਦੀ, ਮਾਤਾ ਹਰਵਿੰਦਰ ਕੌਰ ਬੇਦੀ ਅਤੇ ਚੌਧਰੀ ਮੁਹੰਮਦ ਅਕਰਮ ਮੌਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: