ਕਾਦੀਆਂ ਪੁਲੀਸ ਨੇ ਦੋ ਵਿਅਕਤੀਆਂ ਨੂੰ ਪਿਸਟਲ ਸਮੇਤ ਕੀਤਾ ਗ੍ਰਿਫ਼ਤਾਰ

ਕਾਦੀਆਂ ਪੁਲੀਸ ਨੇ ਦੋ ਵਿਅਕਤੀਆਂ ਨੂੰ ਪਿਸਟਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਇੱਕ 32 ਬੋਰ ਦਾ ਪਿਸਟਲ, ਚਾਰ ਜ਼ਿੰਦਾ ਕਾਰਤੂਸ ਅਤੇ 10 ਗ੍ਰਾਮ ਹੈਰੋਇੰਨ ਵੀ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇੱਸ ਸਬੰਧ ਚ ਤਲਵਿੰਦਰ ਸਿੰਘ ਉਰਫ਼ ਮਿਠੂ ਪੁੱਤਰ ਗੁਰਵੇਲ ਸਿੰਘ ਵਾਸੀ ਬੁੱਟਰ ਕਲਾਂ ਥਾਣਾ ਸੇਖਵਾਂ ਅਤੇ ਯੋਗੇਸ਼  ਕੁਮਾਰ ਉਰਫ਼ ਘਸਾ ਸਪੁੱਤਰ ਜਗਦੀਸ਼ ਮਿੱਤਲ ਵਾਸੀ ਵਾਰਡ ਨੰਬਰ 9 ਕਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਥਿਤ ਦੋਸ਼ੀ ਪਲਸਰ ਮੋਟਰ ਸਾਇਕਲ ਜੋਕਿ ਬਿਨਾਂ ਨੰਬਰ ਦਾ ਸੀ ਤੇ ਬਟਾਲਾ ਸਾਈਡ ਵੱਲੋਂ ਕਾਦੀਆਂ ਵੱਲ ਆ ਰਹੇ ਸਨ। ਏ ਐਸ ਆਈ ਰਾਜਪਾਲ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਸਰਕਾਰੀ ਗੱਡੀ ਨੰਬਰ ਪੀਬੀ 06 ਜੀ 9231 ਤੇ ਗਸ਼ਤ ਤੇ ਸਨ। ਪੁਲੀਸ ਪਾਰਟੀ ਨੂੰ ਵੇਖਕੇ ਯਕਦਮ ਘਬਰਾਕੇ ਮੋਟਰ ਸਾਇਕਲ ਪਿੱਛੇ ਮੋੜਨ ਲੱਗੇ ਤਾਂ ਮੋਟਰਸਾਇਕਲ ਬੰਦ ਹੋ ਗਿਆ। ਜਿਹਨ੍ਹਾਂ ਨੂੰ ਪੁਲੀਸ ਪਾਰਟੀ ਨੇ ਕਾਬੂ ਕਰ ਲਿਆ ਅਤੇ ਉਨ੍ਹਾਂ ਦਾ ਨਾਂ ਪਤਾ ਪੁਛਿਆ। ਤਲਾਸ਼ੀ ਲੈਣ ਤੇ ਤਲਵਿੰਦਰ ਸਿੰਘ ਉਰਫ਼ ਮਿਠੂ ਪੁੱਤਰ ਗੁਰਵੇਲ ਸਿੰਘ ਵਾਸੀ ਬੁੱਟਰ ਕਲਾਂ ਥਾਣਾ ਸੇਖਵਾਂ ਤੋਂ ਪਿਸਟਲ ਮਾਰਕਾ ਪੈਟਰੋ ਬਰਾਟਾ ਆਰਡੀਨੈਂਸ ਫ਼ੈਕਟਰੀ 32 ਬੋਰ 7 ਪੁਆਇੰਟ 65
ਸਮੇਤ 4 ਜ਼ਿੰਦਾ ਕਾਰਤੂਸ ਅਤੇ 10 ਗ੍ਰਾਮ ਹੈਰੋਇੰਨ ਵੀ ਬਰਾਮਦ ਹੋਈ। ਇੱਸੇ ਤਰ੍ਹਾਂ ਯੋਗੇਸ਼ ਕੁਮਾਰ ਉਰਫ਼ ਗੀਸ਼ਾ ਪਾਸੋਂ 10 ਗ੍ਰਾਮ  ਹੈਰੋਇੰਨ ਬਰਾਮਦ ਹੋਈ ਹੈ। ਥਾਣਾ ਕਾਦੀਆਂ ਪੁਲੀਸ ਨੇ ਇੱਸ ਸਬੰਧ ਚ ਮੁਕਦਮਾ ਨੰਬਰ 138 ਮਿਤੀ  27-11-20 ਜੁਰਮ 25-54-59 ਆਰਮਸ ਐਕਟ ਅਤੇ 21-61-85 ਐਨ ਡੀ ਪੀ ਸੀ ਐਕਟ ਕੇਸ ਦਰਜ ਕਰ ਲਿਆ ਹੈ। ਕਥਿਤ ਦੋਸ਼ਿਆਂ ਕੋਲੋਂ ਪੁਲੀਸ ਛਾਨਬੀਨ ਕਰ ਰਹੀ ਹੈ। ਦੂਜੇ ਪਾਸੇ ਥਾਣਾ ਕਾਦੀਆਂ ਦੇ ਐਸ ਐਚ ਉ ਬਲਜੀਤ ਸਿੰਘ ਬਾਜਵਾ ਨੇ ਕਥਿਤ ਦੋਸ਼ਿਆਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: