ਸਫ਼ਾਈ ਕਰਮਚਾਰੀਆਂ ਨੇ ਹੜਤਾਲ ਕਰਕੇ ਰੋਸ਼ ਪ੍ਰਦਰਸ਼ਨ ਕੀਤਾ

ਸਫ਼ਾਈ ਯੁਨੀਅਨ ਪੰਜਾਬ ਦੇ ਸੱਦੇ ਤੇ ਅੱਜ ਨਗਰ ਕੌਂਸਲ ਕਾਦੀਆਂ ਦੇ ਸਮੂਹ ਸਫ਼ਾਈ ਕਰਮਚਾਰੀਆਂ ਨੇ ਯੂਂਨੀਅਨ ਪ੍ਰਧਾਨ ਨੰਦਲਾਲ ਦੀ ਪ੍ਰਧਾਨਗੀ ਹੇਠ ਨਗਰ ਕੋਂਸਲ ਕਾਦੀਆਂ ਦੇ ਦਫ਼ਤਰ ਮੁਹਰੇ ਇੱਕ ਰੋਜ਼ਾ ਹੜਤਾਲ ਕੀਤੀ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕਰਦੀਆਂ ਨਾਅਰੇ ਬਾਜ਼ੀ ਵੀ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾ ਨੂੰ ਛੇਤੀ ਪੂਰਾ ਨਾ ਕੀਤਾ ਗਿਆ ਤਾਂ ਉਨ੍ਹਾਂ ਦਾ ਸੰਘਰਸ਼ ਪੂਰੇ ਪੰਜਾਬ ਚ ਤੇਜ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੱਚੇ ਸਫ਼ਾਈ ਕਰਮੀਆਂ ਨੂੰ ਪੱਕਾ ਕੀਤਾ ਜਾਵੇ। ਪੇ ਕਮੀਸ਼ਨ ਦੀ ਕਿਸ਼ਤਾਂ ਅਤੇ ਹੋਰ ਮੰਗਾਂ ਨੂੰ ਸਵੀਕਾਰ ਕੀਤਾ ਜਾਵੇ। ਇੱਸ ਮੌਕੇ ਤੇ ਨੰਦਲਾਲ ਕੇ ਕੇ ਅਤਿਰਿਕਤ ਰਾਮਲਾਲ, ਸੁਰੇਸ਼ ਕੁਮਾਰ, ਪੂਰਨ, ਸ਼੍ਰੀਚੰਦ, ਅਜੀਤ ਲਾਲ, ਰਾਣੀ, ਸ਼ੀਲਾ, ਬੱਬੀ, ਸੁਨੀਤਾ, ਸ਼ਾਮਲਾਲ, ਬਲਜੀਤ, ਰਮਨ, ਰਾਮ ਲੁਭਾਇਆ, ਨਿੰਮੋ, ਪ੍ਰਵੀਨ, ਗੁਰਪ੍ਰੀਤ, ਸੁਨੀਲ, ਸ਼੍ਰੀਚੰਦ, ਰਾਹੁਲ,ਦੀਪਕ, ਸੰਨੀ, ਮਹਾਵੀਰ, ਰਹਿਮਤ, ਸੁਰੇਸ਼, ਬੋਬੀ, ਗੋਲਡੀ, ਰਾਹੁਲ ਆਦਿ ਸਫ਼ਾਈ ਕਰਮਚਾਰੀ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: