ਕਾਦੀਆਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਚ ਪੂਰਨ ਬੰਦ ਰਿਹਾ, ਮੁਸਲਿਮ ਭਾਈਚਾਰੇ ਨੇ ਵੀ ਕਿਸਾਨਾਂ ਦੀ ਹਿਮਾਇਤ ਕੀਤੀ

ਅੱਜ ਵੱਖ ਵੱਖ ਕਿਸਾਨ ਯੁਨੀਅਨਾਂ ਦੇ ਸੱਦੇ ਤੇ ਕਾਦੀਆਂ ਅਤੇ ਆਲੇ ਦੁਆਲੇ ਦੇ ਹਲਕਿਆਂ ਚ ਮੁਕੰਮਲ ਬੰਦ ਰਿਹਾ। ਕਿਸੇ ਵੀ ਤਰ੍ਹਾਂ ਦਾ ਕੋਈ ਕਾਰੋਬਾਰ ਨਹੀਂ ਹੋਇਆ। ਕਾਦੀਆਂ, ਕਾਹਲਵਾਂ, ਡੱਲਾ, ਨੰਗਲ ਬਾਗ਼ਬਾਨਾਂ, ਲੀਲ ਕਲਾਂ, ਨਾਥਪੁਰ, ਨੱਤ ਮੋਕਲ, ਬੁਟੱਰ ਕਲਾਂ, ਠੀਕਰੀ ਵਾਲ ਸਮੇਤ ਸਾਰੇ ਇਲਾਕਿਆ ਚ ਕਿਸਾਨ ਅਤੇ ਉਨ੍ਹਾਂ ਦੇ ਸਮਰਥਕ ਵੱਡੀ ਤਾਦਾਦ ਚ ਇਕੱਠੇ ਹੋਏ।

ਇੱਸ ਮੌਕੇ ਤੇ ਨਰਿੰਦਰ ਮੋਦੀ ਦੇ ਪੁੱਤਲੇ ਵੀ ਸਾੜੇ ਗਏ। ਕਾਦੀਆਂ ਚ ਸ਼ਹੀਦ ਭਗਤ ਸਿੰਘ ਚੋਕ ਚ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ, ਦਵਿੰਦਰ ਸ਼ਰਮਾਂ, ਗੁਰਮੇਜ ਸਿੰਘ ਸਮੇਤ ਵੱਡੀ ਗਿਣਤੀ ਚ ਸ਼ਹਿਰ ਅਤੇ ਪਿੰਡ ਵਾਸੀਆਂ ਨੇ ਇੱਕਠੇ ਹੋਕੇ ਚੱਕਾ ਜਾਮ ਕੀਤਾ ਅਤੇ ਧਰਨਾ ਦਿੱਤਾ। ਇੱਸ ਮੋਕੇ ਤੇ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ ਨੇ ਕਿਹਾ ਕਿ ਭਾਰਤ ਪਾਕ ਵੰਡ ਤੋਂ ਪਹਿਲਾਂ ਆਜ਼ਾਦੀ ਲਈ ਪੰਜਾਬਿਆਂ ਨੇ ਸੰਘਰਸ਼ ਕੀਤਾ ਸੀ। ਹੁਣ 73 ਸਾਲ ਬਾਅਦ ਨਰਿੰਦਰ ਮੋਦੀ ਸਰਕਾਰ ਪੰਜਾਬਿਆਂ ਦੇ ਨਾਲ ਸਮੂਹ ਦੇਸ਼ ਦੇ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਕਾਮਯਾਬ ਨਹੀਂ ਹੋ ਜਾਂਦੇ ਧਰਨਿਆਂ ਦਾ ਸਿਲਸਿਲਾ ਜਾਰੀ ਰਹੇਗਾ। ਅਕਾਲੀ ਦਲ (ਬਾਦਲ) ਦੇ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਮੈਂ ਸਿਆਸੀ ਤੌਰ ਤੇ ਨਹੀਂ ਸਗੋਂ ਇੱਕ ਕਿਸਾਨ ਵੱਜੋਂ ਰੋਸ਼ ਪ੍ਰਦਰਸ਼ਨ ਚ ਸ਼ਾਮਿਲ ਹੋਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਜੇ ਕੇਂਦਰ ਨਾਲ 9 ਦਸੰਬਰ ਦੀ ਗੱਲਬਾਤ ਫੇਲ ਹੋ ਜਾਂਦੀ ਹੈ ਤਾਂ ਉਹ ਕਿਸਾਨਾਂ ਨਾਲ ਮਰਨਵਰਤ ਚ ਬੈਠਣ ਲਈ ਤਿਆਰ ਹਨ। ਕਾਹਲਵਾਂ ਮੋੜ ਤੇ ਧਰਨਾ ਦਿੰਦੇ ਹੋਏ ਕਾਮਰੇਡ ਡਾਕਟਰ ਅਸ਼ੋਕ ਭਾਰਤੀ ਨੇ ਕਿਹਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਮਨਜ਼ੂਰ ਨਹੀਂ ਹੁੰਦੀਆਂ ਅਸੀਂ ਧਰਨਾ ਪ੍ਰਦਰਸ਼ਨ

ਕਰਦੇ ਰਹਿਣਗੇ। ਐਮ ਸੀ ਸੁੱਚਾ ਸਿੰਘ ਜੋਹਲ ਨੇ ਕਿਹਾ ਹੈ ਕਿਸਾਨਾਂ ਦੇ ਸੰਘਰਸ਼ ਦਾ ਰੁਖ਼ ਮੋਦੀ ਸਰਕਾਰ ਮੋੜਨਾ ਚਾਹੁੰਦੀ ਹੈ। ਉਹ ਇੱਸ ਸੰਘਰਸ਼ ਨੂੰ ਖਾਲਿਸਤਾਨ ਨਾਲ ਜੋੜਕੇ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਜਾਇਜ਼ ਮੰਗਾਂ ਨੂੰ ਜੇ ਖਾਲਿਸਤਾਨ ਨਾਲ ਮੋਦੀ ਸਰਕਾਰ ਜੋੜਕੇ ਵੇਖ ਰਹੀ ਹੈ ਤਾਂ ਸਾਰੇ ਦੇਸ਼ ਦਾ ਕਿਸਾਨ ਖਾਲਿਸਤਾਨੀ ਹੈ। ਉਨ੍ਹਾਂ ਕਿਹਾ ਕਿ ਇੱਹ ਸੰਘਰਸ਼ ਕਿਸਾਨਾਂ ਦਾ ਹੀ ਨਹੀਂ ਸਗੋਂ ਗ਼ਰੀਬ ਜਨਤਾ ਦੇ ਹੱਕਾਂ ਦੀ ਰਾਖੀ ਕਰਨ ਵਾਲਾ ਸੰਘਰਸ਼ ਹੈ। ਅੱਜ ਕਾਦੀਆਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਚ ਕਾਰੋਬਾਰ ਪੂਰੀ ਤਰ੍ਹਾਂ ਠੱਪ ਰਿਹਾ। ਸਾਰੀ ਦੁਕਾਨਾਂ ਬੰਦ ਰਹੇ। ਬੰਦ ਦਾ ਅਸਰ ਬੈਂਕਾ ਅਤੇ ਸਰਕਾਰੀ ਅਦਾਰਿਆ ਚ ਵੀ ਵੇਖਣ ਨੂੰ ਮਿਲਿਆ। ਕਿਸਾਨਾਂ ਦੇ ਸੰਘਰਸ਼ ਨੂੰ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਵੀ ਸਮਰਥਨ ਪ੍ਰਾਪਤ ਹੈ। ਛੋਟੇ ਛੋਟੇ ਬੱਚੇ ਵੀ ਰੋਸ਼ ਪ੍ਰਦਰਸ਼ਨ ਚ ਸ਼ਾਮਿਲ ਹੋ ਰਹੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: