ਕਾਦੀਆਂ ਚ ਕਾਂਗਰਸ ਵੱਲੋਂ ਮੋਦੀ ਦਾ ਪੁੱਤਲਾ ਸਾੜਿਆ, ਅੱਜ ਹੋਵੇਗਾ ਕਾਦੀਆਂ ਬੰਦ

ਅੱਜ ਕਾਦੀਆਂ ਚ ਪ੍ਰਭਾਕਰ ਚੌਕ ਤੇ ਕਾਂਗਰਸ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦਾ ਪੁਤਲਾ ਸਾੜਿਆ ਹੈ। ਰਾਜ ਸਭਾ ਮੈਬਰ ਪ੍ਰਤਾਪ ਸਿੰਘ ਬਾਜਵਾ ਅਤੇ ਹਲਕਾ ਵਿਧਾਇਕ ਕਾਦੀਆਂ ਸ਼੍ਰੀ ਫ਼ਤਿਹਜੰਗ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਚ ਅੱਜ ਇੱਥੇ ਕਿਸਾਨਾਂ ਦੇ ਹੱਕ ਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਦੇ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ।

ਇੱਸ ਮੋਕੇ ਕਾਂਗਰਸ ਵਰਕਰਾਂ ਨੇ ਕਿਹਾ ਹੈ ਕਿ ਖੇਤੀ ਬਿੱਲ ਕਿਸਾਨ ਵਿਰੋਧੀ ਬਿਲ ਹਨ। ਜਿਸਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ। ਇੱਕ ਕਿਸਾਨ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਜਦੋਂ ਦੁਨਿਆ ਕਰੋਨਾਵਾਈਰਸ ਨਾਲ ਜੂਝ ਰਹੀ ਹੈ ਮੋਦੀ ਸਰਕਾਰ ਕਾਰਪੋਰੇਟ ਘਰਾਨਿਆਂ ਨੂੰ ਫਾਈਦਾ ਪਹੁੰਚਾਉਣ ਦੇ ਮਕਸਦ ਨਾਲ ਕਾਹਲੀ ਚ ਖੇਤੀ ਬਿੱਲ ਲੈਕੇ ਆਈ ਹੈ। ਜੋਕਿ ਸਰਾਸਰ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੂਰੀ ਤਰ੍ਹਾਂ ਇੱਹ ਬਿੱਲ ਰੱਦ ਨਹੀਂ ਹੋ ਜਾਂਦਾ ਸਾਡਾ ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ ਕਲ ਕਾਦੀਆਂ ਚ ਪੂਰੀ ਤਰ੍ਹਾਂ ਬੰਦ ਰਖਿਆ ਜਾਵੇਗਾ। ਕਿਸੇ ਵੀ ਪ੍ਰਕਾਰ ਦੀ ਕਮਰਸ਼ਿਅਲ ਗਤੀਵਿਧੀ ਨਹੀਂ ਕੀਤੀ ਜਾਵੇਗੀ। ਅਕਾਲੀ ਦਲ (ਬਾਦਲ) ਦੇ ਕੌਮੀ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਹੈ ਕਿ ਕਲ ਦੇ ਬੰਦ ਨੂੰ ਅਕਾਲੀ ਦਲ (ਬਾਦਲ) ਦਾ ਪੂਰਨ ਸਹਿਯੋਗ ਪ੍ਰਾਪਤ ਹੋਵੇਗਾ। ਉਹ ਕੱਲ ਕਾਦੀਆਂ ਚ ਕੇਂਦਰ ਸਰਕਾਰ ਦੇ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ਚ ਰੋਸ਼ ਪ੍ਰਦਰਸ਼ਨ ਕਰਣਗੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: