ਕਾਦੀਆਂ ਚ ਮਸ਼ਹੂਰ ਮਹਾਜਨ ਗਾਰਮੈਂਟਸ ਚ ਅੱਗ ਲਗਣ ਕਾਰਨ ਦੁਕਾਨ ਸੜਕੇ ਸੁਆਹ, ਲੱਖਾਂ ਦਾ ਹੋਇਆ ਨੁਕਸਾਨ

ਬੀਤੀ ਰਾਤ ਮੇਨ ਬਾਜ਼ਾਰ ਕਾਦੀਆਂ ਚ ਸਿੱਥਤ ਮਹਾਜਨ ਰੇਡੀਮੇਡ ਦੀ ਦੁਕਾਨ ਚ ਅਚਾਨਕ ਅੱਗ ਲਗਣ ਕਾਰਨ ਤਿੰਨ ਮੰਜਿ਼ਲਾ ਦੁਕਾਨ ਸੜਕੇ ਸੁਆਹ ਹੋ ਗਈ। ਅੱਗ ਲਗਣ ਕਾਰਨ ਲੱਖਾਂ ਰੂਪੈ ਦਾ ਮਾਲ ਸੜਕੇ ਸੁਆਹ ਹੋ ਗਿਆ। ਇੱਸ ਸਬੰਧ ਚ ਸਥਾਨਕ ਐਸ ਐਚ ਉ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤੀਂ ਲਗਪਗ 11:40 ਮਿਨਟ ਤੇ ਮੇਨ ਬਾਜ਼ਾਰ ਸਿੱਥਤ ਇੱਸ ਦੁਕਾਨ ਤੇ ਅੱਗ ਲਗਣ ਦੀ ਸੂਚਨਾ ਮਿਲੀ ਸੀ।
ਜਿਸਤੇ ਉਨ੍ਹਾਂ ਤਰੁੰਤ ਪੁਲੀਸ ਪਾਰਟੀ ਮੌਕੇ ਤੇ ਭੇਜ ਦਿੱਤੀ ਅਤੇ ਬਟਾਲਾ ਸਿੱਥਤ ਅੱਗ ਬੁਝਾਉ ਕੇਂਦਰ ਨੂੰ ਤੁਰੰਤ ਫ਼ਾਈਰ ਬ੍ਰਿਗੇਡ ਭੇਜਣ ਲਈ ਕਿਹਾ। ਜਿਸਤੇ ਲਗਪਗ ਇੱਕ ਘੰਟੇ ਬਾਅਦ ਫ਼ਾਈਰ ਬ੍ਰਿਗੇਡ ਦੀ ਦੋ ਗਡੀਆਂ ਕਾਦੀਆਂ ਪਹੁੰਚ ਗਈਆਂ। ਦੂਜੇ ਪਾਸੇ ਪੁਲੀਸ ਦੇ ਜਾਂਬਾਂਜ਼ ਏ ਐਸ ਆਈ ਦਰਸ਼ਨ ਸਿੰਘ ਅਤੇ ਖ਼ਜ਼ਾਨ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੀਆਂ ਅੱਗ ਬੁਝਾਉਣ ਚ ਸਾਰੀ ਤਾਕਤ ਝੋਂਕ ਦਿੱਤੀ। ਦਰਸ਼ਨ ਸਿੰਘ ਦੇ ਡਿਉਟੀ ਦੋਰਾਨ ਅੱਗ ਕਾਰਨ ਹੱਥਾਂ ਚ ਛਾਲੇ ਪੈ ਗਏ ਪਰ ਉਹ ਪੂਰੀ ਰਾਤ ਅੱਗ ਬੁਝਾਉਣ ਲਈ ਜੂਝਦਾ ਰਿਹਾ। ਜਿਸਦੇ ਚਲਦੇ ਅੱਗ ਬਾਕੀ ਦੀ ਮਾਰਕੀਟ ਚ ਫ਼ੈਲਣ ਤੋਂ ਬੱਚ ਗਈ। ਸ਼੍ਰੀ ਬਲਕਾਰ ਸਿੰਘ ਐਸ ਐਚ ਉ ਕਾਦੀਆਂ ਨੇ ਦੱਸਿਆ ਕਿ ਪੁਲੀਸ ਪਾਰਟੀ ਪੂਰੀ ਰਾਤ ਅੱਗ ਬੁਝਾਉ ਦਸਤੇ ਦੀ ਮਦਦ ਕਰਦੀ ਰਹੀ। ਸਵੇਰੇ ਦੁਬਾਰਾ ਇੱਕ ਅੱਗ ਬੁਝਾਉਣ ਦੀ ਗੱਡੀ ਨੂੰ ਬਟਾਲਾ ਤੋਂ ਮੰਗਵਾਇਆ ਗਿਆ। ਕਾਦੀਆਂ ਨਗਰ ਕੋਂਸਲ ਦੇ ਈ ਉ ਸ਼੍ਰੀ ਬ੍ਰਿਜ ਤ੍ਰਿਪਾਠੀ ਵੀ ਬਟਾਲਾ ਤੋਂ ਅੱਧੀ ਰਾਤ ਨੂੰ ਮੋਕੇ ਤੇ ਪਹੁੰਚਕੇ ਰਾਹਤ ਕਾਰਜਾਂ ਦੇ ਕੰਮਾਂ ਦਾ ਜਾਇਜ਼ਾ ਲੈਂਦੇ ਰਹੇ। ਅੱਗ ਲਗਣ ਦੀ ਸੂਚਨਾ ਮਿਲਣ ਤੇ ਸਥਾਨਕ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਵੀ ਮੋਕੇ ਤੇ ਪਹੁੰਚ ਗਏ। ਅਤੇ ਦੇਰ ਰਾਤ ਮੋਕੇ ਤੇ ਮੋਜੂਦ ਰਹੇ। ਦੁਕਾਨ ਮਾਲਿਕ ਸ਼੍ਰੀ ਦੇਸ ਰਾਜ ਅਤੇ ਉਨ੍ਹਾਂ ਦੇ ਪੁੱਤਰ ਵਿਕੀ ਮਹਾਜਨ ਅਤੇ ਜੁਗਲ ਮਹਾਜਨ ਨੇ ਦੱਸਿਆ ਕਿ ਲਗਪਗ 11ਵਜੇ ਉਨ੍ਹਾਂ ਨੂੰ ਦੁਕਾਨ ਚ ਅੱਗ ਲਗਣ ਦੀ ਸੂਚਨਾ ਮਿਲੀ ਸੀ। ਜਦੋਂ ਉਹ ਮੋਕੇ ਤੇ ਪਹੁੰਚੇ ਤਾਂ 50 ਫ਼ੀਸਦੀ ਦੁਕਾਨ ਦਾ ਸਾਮਾਨ ਸੜ ਚੁਕਾ ਸੀ। ਅੱਗ ਭਿਅਨਕਰ ਹੋਣ ਕਾਰਨ ਇੱਸ ਨੇ ਤਿੰਨ ਮੰਜਿ਼ਲਾ ਦੁਕਾਨ ਨੂੰ ਆਪਣੀ ਲਪੇਟ ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਸਾਡਾ ਲੱਖਾਂ ਰੂਪੈ ਦਾ ਸਾਮਾਨ ਜਲ ਕੇ ਸੁਆਹ ਹੋ ਗਿਆ ਹੈ। ਦੂਜੇ ਪਾਸੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਪੀੜਿਤ ਪਰਿਵਾਰ ਨੂੰ ਦਿਲਾਸਾ ਦਿੱਤਾ ਹੈ ਕਿ ਉਹ ਆਪਣੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਆਰਥਿਕ ਮਦਦ ਕਰਣਗੇ ਅਤੇ ਡੀ ਸੀ ਗੁਰਦਾਸਪੁਰ ਨੂੰ ਵੀ ਮੁਆਵਜ਼ੇ ਲਈ ਲਿਖਣਗੇ। ਕਾਦੀਆਂ ਦੇ ਈ ਊ ਸ਼੍ਰੀ ਬ੍ਰਿਜ ਤ੍ਰਿਪਾਠੀ ਨੇ ਦੱਸਿਆ ਕਿ ਉਨ੍ਹਾਂ ਜਲ ਵਿਭਾਗ ਸਮੇਤ ਆਪਣੇ ਸਾਰੇ ਸਟਾਫ਼ ਨੂੰ ਮੋਕੇ ਤੇ ਸੱਦ ਲਿਆ ਸੀ ਅਤੇ ਰਾਹਤ ਕੰਮਾਂ ਦੀ ਨਿਗਰਾਣੀ ਉਹ ਆਪ ਕਰ ਰਹੇ ਹਨ। ਦੂਜੇ ਕਾਦੀਆਂ ਚ ਫ਼ਾਈਰ ਬ੍ਰਿਗੇਡ ਨਾ ਹੋਣ ਕਾਰਨ ਅੱਗ ਬੁਝਾਉ ਕਰਮੀਆਂ ਨੂੰ ਕਾਦੀਆਂ ਪਹੁੰਚਣ ਚ ਇੱਕ ਘੰਟਾ ਲਗ ਗਿਆ। ਸ਼੍ਰੀ ਗੁਰਇਕਬਾਲ ਸਿੰਘ ਮਾਹਲ ਸੀਨਿਅਰ ਨੇਤਾ ਅਕਾਲੀ ਦਲ ਨੇ ਪੁਲੀਸ, ਨਗਰ ਕੋਂਸਲ ਅਤੇ ਅੱਗ ਬੁਝਾਉ ਦਸਤੇ ਦੇ ਕੰਮ ਤੇ ਤਸਲੀ ਪ੍ਰਗਟ ਕਰਦੀਆਂ ਜਿ਼ਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਦੀਆਂ ਸ਼ਹਿਰ ਚ ਪੱਕੇ ਤੌਰ ਤੇ ਇੱਕ ਫ਼ਾਈਰ ਬ੍ਰਿਗੇਡ ਨੂੰ ਤੈਨਾਤ ਕੀਤਾ ਜਾਵੇ। ਤਾਕਿ ਲੋੜ ਪੈਣ ਤੇ ਸਮੇਂ ਸਿਰ ਬਚਾਅ ਕੰਮ ਸ਼ੁਰੂ ਹੋ ਸਕਣ। ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਪੁਲੀਸ ਦੇ ਜਾਂਬਾਂਜ਼ ਏ ਐਸ ਆਈ ਦਰਸ਼ਨ ਸਿੰਘ ਅਤੇ ਖ਼ਜ਼ਾਨ ਸਿੰਘ ਨੂੰ ਉਨ੍ਹਾਂ ਦੀ ਬਹਾਦੁਰੀ ਤੇ ਸਨਮਾਨ ਕੀਤੇ ਜਾਣ ਅਤੇ ਤਰੱਕੀ ਦਿੱਤੇ ਜਾਣ ਦੀ ਮੰਗ ਐਸ ਐਸ ਪੀ ਬਟਾਲਾ ਸ਼੍ਰੀ ਰਛਪਾਲ ਸਿੰਘ ਤੋਂ ਕੀਤੀ ਹੈ।
Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: