ਕਾਦੀਆਂ ਸਬ ਤਹਿਸੀਲ ਦਾ ਸਰਵਰ ਡਾਉਨ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ, ਨਾਇਬ ਤਹਿਸੀਲਦਾਰ ਨੇ ਡੀ ਸੀ ਨੂੰ ਲਿਖਿਆ ਪੱਤਰ

ਕਾਦੀਆਂ ਸਬ-ਤਹਿਸੀਲ ਵਿੱਚ ਅਕਸਰ ਸਰਵਰ ਡਾਉਨ ਰਹਿਣ ਕਾਰਨ ਲੋਕਾਂ ਨੂੰ ਆਪਣੀ ਜ਼ਮੀਨਾਂ ਦੀ ਰਜਿਸਟਰੀਆਂ ਕਰਵਾਉਣ ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਸਬ-ਤਹਿਸੀਲ ਦੇ ਸਟਾਫ਼ ਨੂੰ ਵੀ ਕੰਮ ਕਾਜ ਕਰਨ ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਮੁਸ਼ਕਿਲਾਂ ਨੂੰ ਸਾਹਮਣੇ ਰੱਖਦੇ ਹੋਏ ਕਾਦੀਆਂ ਸਬ ਤਹਿਸੀਲ ਦੇ ਨਾਈਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇੱਸ ਸਮਸਿਆ ਬਾਰੇ ਚਿੱਠੀ ਲਿਖੀ ਹੈ। ਪੰਜਾਬ ਸਰਕਾਰ ਵੱਲੋਂ ਜ਼ਮੀਨ ਦੀ ਰਜਿਸਟਰੀਆਂ ਆਨ ਲਾਈਨ ਹੋਣ ਕਾਰਨ ਐਨ ਜੀ ਆਰ ਡੀ ਐਸ ਸਾਈਟ ਕਾਫ਼ੀ ਹੌਲੀ ਚੱਲ ਰਹੀ ਹੈ। ਬਿਜਲੀ ਚਲੇ ਜਾਣ ਤੇ ਕੰਪਿਉਟਰ ਸਿਸਟਮ ਬਾਰ ਬਾਰ ਰੀਸਟਾਰਟ ਹੁੰਦਾ ਹੈ। ਜਿਸਦੇ ਕਾਰਨ ਲਾਗਿਨ ਦੀ ਸਮਸਿਆ ਵਾਰ ਵਾਰ ਆਉਂਦੀ ਹੈ। ਪਿਛੱਲੇ ਇੱਕ ਹਫ਼ਤੇ ਤੋਂ ਰਜਿਸਟਰੇਸ਼ਨ ਸਾਈਟ ਅਤੇ ਇਨਟਰਨੈਟ ਹੌਲੀ ਰਫ਼ਤਾਰ ਨਾਲ ਚਲਣ ਕਾਰਨ ਰਜਿਸਟਰੀਆਂ ਨਹੀਂ ਹੋ ਪਾ ਰਹੀਆਂ ਹਨ। ਕਈ ਵਾਰੀ ਤਾਂ ਕੁੱਝ ਰਜਿਸਟਰੀਆਂ ਆਨ ਲਾਈਨ ਦਰਜ ਹੋਣ ਤੋਂ ਬਾਅਦ ਸਾਈਟ ਹੌਲੀ ਹੋ ਜਾਂਦੀ ਹ੍ਹੈ। ਅਤੇ ਗੱਲ ਅਗਲੇ ਦਿੱਨ ਤੱਕ ਚਲੀ ਜਾਂਦੀ ਹੈ। ਜਿਨ੍ਹਾਂ ਲੋਕਾਂ ਨੇ ਰਜਿਸਟਰੀ ਲਈ ਜਿਹੜੀ ਅਪਾਉਂਟਮੈਂਟ ਲਈ ਹੁੰਦੀ ਹੈ ਉਸਨੂੰ ਦੁਬਾਰ ਰੀ ਸ਼ੈਡੂਅਲ ਕਰਨ ਦਾ ਆਪਸ਼ਨ ਤੱਕ ਨਹੀਂ ਹੁੰਦਾ। ਜਿਸਦੇ ਕਾਰਨ ਤਹਿਸੀਲ ਦਾ ਸਟਾਫ਼ ਅਤੇ ਲੋਕਾਂ ਨੂੰ ਭਾਰੀ ਦਿਕੱਤਾਂ ਪੇਸ਼ ਆ ਰਹੀਆਂ ਹਨ। ਅੱਜ ਵੀ ਭਾਰੀ ਤਾਦਾਦ ਚ ਲੋਕਾਂ ਦੀ ਭੀੜ ਕਾਦੀਆਂ ਸਬ ਤਹਿਸੀਲ ਚ ਰਜਿਸਟਰੀਆਂ ਕਰਵਾਉਣ ਲਈ ਆਈ। ਸਰਵਰ ਡਾਉਨ ਹੋਣ ਕਾਰਨ ਲੋਕਾਂ ਅਤੇ ਸਟਾਫ਼ ਨੂੰ ਦੇਰ ਸ਼ਾਂਮ ਤੱਕ ਪਰੇਸ਼ਾਨੀ ਝੇਲਣੀ ਪਈ। ਇੱਸ ਸਬੰਧ ਚ ਨਾਈਬ ਤਹਿਸੀਲਦਾਰ ਕਾਦੀਆਂ ਸ਼੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਜਿਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੇਲਣੀ ਪੈ ਰਹੀ ਹੈ ਉਥੇ ਉਨ੍ਹਾਂ ਦੇ ਨਾਲ ਨਾਲ ਸਟਾਫ਼ ਨੂੰ ਵੀ ਰਜਿਸਟਰੀਆਂ ਕਰਨ ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਅਤੇ ਸਟਾਫ਼ ਨੂੰ ਕਈ ਕਈ ਘੰਟੇ ਸਰਵਰ ਚਾਲੂ ਹੋਣ ਦਾ ਇੰਤਜ਼ਾਰ ਰਹਿੰਦਾ ਹੈ। ਅਤੇ ਗੱਲ ਅਗਲੇ ਦਿੱਨ ਤੱਕ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਨ ਕਿ ਲੋਕਾਂ ਦਾ ਕੰਮ ਬਿਨਾਂ ਸਮਾਂ ਬਰਬਾਦ ਕੀਤੇ ਛੇਤੀ ਹੋਵੇ। ਪਰ ਸਰਵਰ ਡਾਉਨ ਕਾਰਨ ਇਹ ਹੋ ਨਹੀਂ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਰਾਣਾ ਸਿਸਟਮ ਹੀ ਬੇਹਤਰ ਸੀ। ਜਿਸਦੇ ਚਲਦੇ ਲੋਕਾਂ ਨੂੰ ਘੱਟੋ ਘੱਟ ਪ੍ਰੇਸ਼ਾਨੀ ਤਾਂ ਨਹੀਂ ਝੇਲਣੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀ ਨੂੰ ਸੇਵਾ ਦਿੱਤੇ ਜਾਣ ਕਾਰਨ ਸਰਵਰ ਅਕਸਰ ਡਾਉਨ ਰਹਿੰਦਾ ਹੈ। ਉਨ੍ਹਾਂ ਇੱਸ ਸਬੰਧ ਚ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਭੇਜ ਦਿੱਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: