ਕਿਸਾਨਾਂ ਦੇ ਹੱਕ ਚ ਕਾਦੀਆਂ ਸਬ-ਤਹਿਸੀਲ ਬੰਦ ਰਹੀ

ਅੱਜ ਕਿਸਾਨਾਂ ਦੇ ਹੱਕ ਚ ਕਾਦੀਆਂ ਸਬ-ਤਹਿਸੀਲ ਪੂਰੀ ਤਰ੍ਹਾਂ ਬੰਦ ਰਹੀ। ਤਹਿਸੀਲ ਅੰਦਰ ਸਮੂਹ ਅਸ਼ਟਾਮ ਫ਼ਰੋਸ਼ਾਂ, ਟਾਪਿਸਟਾਂ ਤੇ ਫ਼ੋਟੋ ਸਟੇਟਸ ਦੀਆਂ ਦੁਕਾਨਾਂ ਨੇ ਕਿਸਾਨਾਂ ਦੇ ਅੰਦੋਲਨ ਦੇ ਹੱਕ ਚ ਆਪਣੇ ਕੰਮਕਾਜ ਬੰਦ ਕਰਕੇ ਕਿਸਾਨਾਂ ਨਾਲ ਇਕਜੁੱਟਤਾ ਜਤਾਈ। ਇੱਸ ਮੌਕੇ ਤੇ ਉਘੇ ਸਮਾਜ ਸੇਵਕ ਅਤੇ ਸੀਨੀਅਰ ਆਗੂ ਦਵਿੰਦਰ ਸ਼ਰਮਾਂ ਨੇ ਬੋਲਦਿਆਂ ਕਿਹਾ ਕਿ ਹੁਣ ਕਿਸਾਨਾਂ ਦਾ ਅੰਦੋਲਨ ਹੁਣ ਜਨ ਅੰਦੋਲਨ ਚ ਤਬਦੀਲ ਹੋ ਗਿਆ ਹੈ। ਇੱਸ ਅੰਦੋਲਨ ਚ ਹੁਣ ਕਰਮਚਾਰੀ, ਮਜ਼ਦੂਰ ਹਰ ਤਰ੍ਹਾਂ ਦਾ ਵਰਗ ਸਮਰਥਨ ਚ ਆ ਚੁੱਕਾ ਹੈ। ਅੱਜ ਅਸੀਂ ਸਾਰੇ ਕਾਦੀਆਂ ਸਬ-ਤਹਿਸੀਲ ਦੇ ਅੰਦਰ ਕੰਮ ਕਰਦੇ ਅਸ਼ਟਾਮ ਫ਼ਰੋਸ਼ਾਂ, ਵਸੀਕਾ ਨਵੀਸਾਂ ਸਮੇਤ ਹਰ ਤਰ੍ਹਾਂ ਦੇ ਵਰਕਰ ਨੇ ਕਿਸਾਨ ਅੰਦੋਲਨ ਦੇ ਹੱਕ ਚ ਬੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਹ ਅੰਦੋਲਨ ਸੋ ਫ਼ੀਸਦੀ ਕਾਮਯਾਬੀ ਵੱਲ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਜ਼ਿਦ ਬਾਜ਼ੀ ਛੱਡਦੇ ਹੋਏ ਕਿਸਾਨਾਂ ਦੀ ਮੰਗਾਂ ਨੂੰ ਸਵੀਕਾਰ ਕਰਦੇ ਹੋਏ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰੇ। ਇੱਸ ਮੌਕੇ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇ ਬਾਜ਼ੀ ਵੀ ਕੀਤੀ ਗਈ।

https://we.tl/t-4wQKWaqKQb

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: