ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਮੁਹਰੇ ਕੀਰਤਨ ਕਰ ਰੋਸ਼ ਪ੍ਰਦਰਸ਼ਨ ਕੀਤਾ

ਅੱਜ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਮੁਹਰ ਗੁਰੁਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਪ੍ਰਬੰਧ ਹੇਠ ਪਵਿਤਰ ਗੁਰੁ ਗੰ੍ਰਥ ਸਾਹਿਬ ਦੇ ਪਾਵਨ ਸਰੂਪਾਂ ਦੇ ਚੋਰੀ ਹੋਣ ਦੇ ਰੋਸ਼ ਵੱਜੋਂ ਕੀਰਤਨ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇੱਸ ਮੋਕੇ ਬਾਬਾ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਿੱਖ ਸਦਭਾਵਨਾ ਦਲ ਗੁਰੁਦੁਆਰਾ ਅਕਾਲ ਬੋਂਗਾ ਬਾਬਾ ਫੋਜਾ ਸਿੰਘ ਦੀ ਅਗਵਾਈ ਹੇਠ ਅਸੀਂ ਦੀਵਾਨ ਪੰਥਕ ‘ਪੰਥਕ ਹੋਕਾ’ ਕਰ ਰਹੇ ਹਾਂ।

ਉਨ੍ਹਾਂ ਬਾਦਲ ਪਰਿਵਾਰ ਅਤੇ ਸ਼੍ਰੀ ਗੁਰੁ ਦੁਆਰਾ ਪ੍ਰਬੰਧਕ ਕਮੇਟੀ ਤੇ ਹਮਲਾ ਕਰਦੀਆਂ ਕਿਹਾ ਹੈ ਕਿ ਨਿਜੀ ਸਵਾਰਥਾਂ ਦੀ ਖਲਾਤਿਰ ਪਾਵਨ ਸਰੂਪਾਂ ਨੂੰ ਖੁਰਦ ਬੁਰਦ ਕੀਤਾ ਗਿਆ ਹੈ। ਜਿਸਦਾ ਹਿਸਾਬ ਜਾਣਨ ਲਈ ਪਿਛਲੇ 57 ਦਿਨਾਂ ਤੋਂ ਅਸੀਂ ਪੰਥਕ ਹੋਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੰਦੇ ਆ ਰਹੇ ਹਾਂ। ਪਰ ਪੰਜਾਬ ਸਰਕਾਰ ਦੇ ਸਿਰ ਤੇ ਜੂੰ ਆ ਰੇਂਗਨ ਅਤੇ ਪੁਲੀਸ ਪ੍ਰਸ਼ਾਸਨ ਦੇ ਸੋ ਜਾਣ ਤੇ ਕੀਰਤਨ ਕਰਕੇ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਸਰਕਾਰ ਨੂੰ ਗੁਰੁ ਸਾਹਿਬਾਨ ਤੋਂ ਨਹੀਂ ਸਗੋਂ ਸਾਡੇ ਤੋਂ ਜ਼ਿਆਦਾ ਖ਼ਤਰਾ ਹੈ ਜਿਸਦੇ ਚਲਦੀਆਂ ਸਾਡੇ ਤੇ ਨਜ਼ਰ ਰੱਖੀ ਜਾ ਰਹੀ ਹੈ। ਜਿਵੇਂ ਹੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਉਨ੍ਹਾਂ ਦੀ ਕੋਠੀ ਚ ਕੀਰਤਨ ਕਰਕੇ ਰੋਸ਼ ਪ੍ਰਦਰਸ਼ਨ ਦੀ ਜਾਣਕਾਰੀ ਮਿਲੀ ਉਹ ਆਪਣੇ ਨਿਵਾਸ ਸਥਾਨ ਪਹੁੰਚ ਗਏ ਅਤੇ ਕੀਰਤਨ ਚ ਸ਼ਾਮਿਲ ਹੋਣ ਤੋਂ ਬਾਅਦ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋਕਿ ਪੰਜਾਬ ਦੇ ਗ੍ਰਹਿ ਮੰਤਰੀ ਵੀ ਹਨ ਕੋਲ ਇੱਹ ਮਾਮਲਾ ਧਿਆਨ ਵਿੱਚ ਲਿਆਕੇ ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਲਈ ਕਹਿਣਗੇ। ਇੱਸ ਮੋਕੇ ਤੇ ਬਾਬਾ ਫ਼ੋਜਾ ਸਿੰਘ ਗੁਰੁਦੁਆਰਾ ਬੋਂਗਾ ਸਾਹਿਬ, ਭਾਈ ਗੁਰਬਿੰਦਰ ਸਿੰਘ ਭਾਮੋਵਾਲ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਮਾਝਾ ਜ਼ੋਨ, ਭਾਈ ਬਲਜੀਤ ਸਿੰਘ ਸ਼ਿਕਾਰ ਮਾਛੀਆ ਮੁੱਖ ਸੇਵਾਦਾਰ, ਭਾਈ ਪਰਮਜੀਤ ਸਿੰਘ ਭਕਨਾ, ਭਾਈ ਹਰਵਿੰਦਰ ਸਿੰਘ ਵਡਾਲਾ, ਭਾਈ ਸੁਰਜੀਤ ਸਿੰਘ, ਭਾਈ ਸੁਖਦੇਵ ਸਿੰਘ ਵੈਦ, ਭਾਈ ਮਨਮੋਹਨ ਸਿੰਘ ਸੁਭਾਂਨਾ, ਭਾਈ ਗੁਰਪ੍ਰੀਤ ਸਿੰਘ ਸੁਭਾਨਾ ਅਤੇ ਮਾਤਾ ਕੰਵਲਦੀਪ ਕੌਰ ਮੋਜੂਦ ਸਨ। ਇੱਸ ਮੋਕੇ ਤੇ ਸ਼੍ਰੀ ਬਲਕਾਰ ਸਿੰਘ ਐਸ ਐਚ ਉ ਕਾਦੀਆਂ ਦੀ ਨਿਗਰਾਣੀ ਹੇਠ ਭਾਰੀ ਪੁਲੀਸ ਬਲ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: