ਚਾਈਨਾ ਡੋਰ ਤੇ ਬਿਕਰੀ ਬੰਦ ਕੀਤੇ ਜਾਣ ਦੀ ਮੰਗ ਕੀਤੀ

ਕਾਦੀਆਂ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਤੇ ਤੁਰੰਤ ਬਿਕਰੀ ਬੰਦ ਕਰਵਾਉਣ ਲਈ ਕਦਮ ਚੁੱਕੇ ਜਾਣ। ਸ਼ਿਆਮ ਲਾਲ, ਗਗਨਦੀਪ ਸਿੰਘ ਭਾਟੀਆ, ਬਲਬੀਰ, ਵਿਜੇ ਕੁਮਾਰ ਸਮੇਤ ਅਨੇਕ ਲੋਕਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੀ ਬਿਕਰੀ ਜਾਰੀ ਹੈ। ਜਿਸਦੇ ਚਲਦੇ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਹੋ ਰਿਹਾ ਹੈ। ਇਨ੍ਹਾਂ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਚਾਈਨਾ ਡੋਰ ਤੇ ਪਾਬੰਦੀ ਲਗੀ ਹੈ ਤਾਂ ਇੱਹ ਮਾਰਕੀਟ ਵਿੱਚ ਕਿਵੇਂ ਆ ਰਹੀ ਹੈ। ਅਤੇ ਇਸਦੀ ਬਿਕਰੀ ਜ਼ੋਰਾਂ ਤੇ ਚੱਲ ਰਹੀ ਹੈ। ਇਨ੍ਹਾ ਲੋਕਾਂ ਕਿਹਾ ਹੈ ਕਿ ਪੰਛੀ ਤੱਕ ਚਾਈਨਾ ਡੋਰ ਦੀ ਚਪੇਟ ਚ ਆਕੇ ਆਪਣੀ ਜਾਨਾ ਗਵਾ ਰਹੇ ਹਨ। ਰਾਹ ਚਲਦੇ ਲੋਕਾਂ ਦੇ ਪੈਰਾਂ, ਸਕੂਟਰ ਸਵਾਰਾਂ ਦੇ ਗੱਲੇ ਚ ਡੋਰ ਫ਼ੱਸਣ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਰਹੇ ਹਨ। ਇੱਸ ਲਈ ਸਰਕਾਰ ਤੁਰੰਤ ਕਾਰਵਾਈ ਕਰੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: