ਦਿਲੀ ਚ ਧਰਨੇ ਚ ਬੈਠੇ ਕਿਸਾਨਾਂ ਲਈ ਗਰਮ ਕਪੜੇ ਅਤੇ ਤਰਪਾਲਾਂ ਦੇਣ ਦੀ ਅਪੀਲ ਕੀਤੀ

ਦਿਲੀ ਚ ਖੇਤੀ ਕਾਨੂੰਨਾਂ ਦੇ ਵਿਰੋਧ ਚ ਧਰਨੇ ਚ ਬੈਠੇ ਕਿਸਾਨਾਂ ਦੇ ਲਈ ਗਰਮ ਕਪੜੇ ਅਤੇ ਤਰਪਾਲਾਂ ਦੀ ਮੰਗ ਅੱਜ ਮੋਹਤਬਰ ਵਿਅਕਤੀਆਂ ਵੱਲੋਂ ਕੀਤੀ ਗਈ ਹੈ। ਇੱਸ ਸਬੰਧ ਚ ਪ੍ਰਭਜੋਤ ਸਿੰਘ ਬਾਜਵਾ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ। ਇੱਸ ਮੋਕੇ ਤੇ ਬੋਲਦੀਆਂ ਪ੍ਰਭਜੋਤ ਸਿੰਘ ਨੇ ਕਿਹਾ ਹੈ ਕਿ ਲੱਖਾਂ ਦੀ ਤਾਦਾਦ ਚ ਕਿਸਾਨ ਠੰਡ ਹੇਠ ਧਰਨੇ ਚ ਬੈਠੇ ਹਨ। ਕੜਾਕੇ ਦੀ ਠੰਡ ਅਤੇ ਕੋਹਰੇ ਦੇ ਕਾਰਨ ਕਿਸਾਨਾਂ ਨੂੰ ਠੰਡ ਤੋਂ ਬਚਾਉਣ ਲਈ ਜਿਥੇ ਗਰਮ ਕਪੜਿਆਂ ਦੀ ਜ਼ਰੂਰਤ ਹੈ ਉਥੇ ਕੋਹਰੇ ਤੋਂ ਬਚਾਅ ਲਈ ਤਰਪਾਲਾਂ ਦੀ ਵੀ ਸਖ਼ਤ ਜ਼ਰੂਰਤ ਹੈ। ਕਿਸਾਨਾਂ ਦੇ ਟੈਂਟਾਂ ਚ ਕੋਹਰੇ ਕਾਰਨ ਪਾਣੀ ਡਿੱਗ ਰਿਹਾ ਹੁੰਦਾ ਹੈ। ਲੋਕਾਂ ਵੱਲੋਂ ਖਾਣ ਪੀਣ ਦਾ ਬਹੁਤ ਸਾਰਾ ਸਾਮਾਨ ਤਾਂ ਮੁਹੈਆ ਕਰਵਾਇਆ ਗਿਆ ਹੈ ਪਰ ਕੋਹਰੇ ਅਤੇ ਠੰਡ ਤੋਂ ਬਚਣ ਲਈ ਸਾਨੂੰ ਗਰਮ ਕਪੜੇ ਅਤੇ ਤਰਪਾਲਾਂ ਦੀ ਲੋੜ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਪੈਸੇ ਦੀ ਲੋੜ ਨਹੀਂ ਹੈ ਸਗੋਂ ਗਰਮ ਕਪੜੇ ਅਤੇ ਤਰਪਾਲਾਂ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿਲੀ ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਗਰਮ ਕਪੜੇ ਅਤੇ ਤਰਪਾਲਾਂ ਦੇਣ। ਉਨ੍ਹਾਂ ਇੱਹ ਵੀ ਕਿਹਾ ਕਿ ਇੱਹ ਸੰਘਰਸ਼ ਕੇਵਲ ਕਿਸਾਨਾਂ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦੀ ਜਨਤਾ ਦਾ ਹੈ। ਕਿਉਂਕਿ ਜੇ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਇਸਦਾ ਬੁਰਾ ਅਸਰ ਆਮ ਜਨਤਾ ਤੇ ਪਵੇਗਾ। ਜੋ ਭਵਿਖ ਚ ਦਾਣੇ ਪਾਣੀ ਦੇ ਮੋਹਤਾਜ ਹੋ ਜਾਣਗੇ। ਇੱਸ ਮੋਕੇ ਤੇ ਅਮਰਜੀਤ ਸਿੰਘ ਬਾਜਵਾ ਨੇ ਕਿਸਾਨਾਂ ਲਈ ਵਿਸ਼ੇਸ਼ ਯੋਗਦਾਨ ਵੀ ਪਾਇਆ ਹੈ। ਇੱਸ ਮੋਕੇ ਤੇ ਹਰਜਿੰਦਰ ਸਿੰਘ ਕਾਹਲੋਂ, ਦਿਲਬਾਗ਼ ਸਿੰਘ ਸੰਧੂ, ਯੋਗੇਸ਼ ਸਹਿਦੇਵ, ਵਿਜੇ ਕੁਮਾਰ ਐਮ ਸੀ, ਗਗਨਦੀਪ ਸਿੰਘ ਭਾਟੀਆ ਐਮ ਸੀ, ਲਕਸ਼ਮਨ ਦਾਸ, ਜਸਪਾਲ ਡੀਲਰ, ਪ੍ਰਦੀਪ ਸਿੰਘ ਬਾਜਵਾ,ਰਾਜਨ ਸ਼ਰਮਾਂ, ਕੈਪਟਨ ਨਿਸ਼ਾਨ ਸਿੰਘ ਅਤੇ ਅਮਰਿੰਦਰ ਸਿੰਘ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: