ਪਾਕਿਸਤਨੀ ਵਿਹਾਂਦੜਾਂ ਦੀ ਭਾਰਤੀ ਨਾਗਰਿਕਤਾ ਲੈਣ ਦੀਆਂ ਫ਼ਾਈਲਾਂ ਚੱਟ ਰਹੀਆਂ ਹਨ ਦਫ਼ਤਰ ਚ ਧੁਲ

ਪਾਕਿਸਤਾਨੀ ਵਿਹਾਂਦੜਾਂ ਜੋਕਿ ਪਾਕਿਸਤਾਨ ਤੋਂ ਵਿਆਹ ਕੇ ਆਪਣਾ ਘਰ ਵਸਾਉਣ ਲਈ ਇੱਥੇ ਆਇਆਂ ਹਨ ਉਨ੍ਹਾਂ ਵੱਲੋਂ ਭਾਰਤ ਦੀ ਨਾਗਰਿਕਤਾ ਹਾਸਿਲ ਕਰਨ ਲਈ ਬੇਸ਼ਕ ਹਰ ਤਰ੍ਹਾਂ ਦੀ ਸ਼ਰਤਾਂ ਪੂਰੀਆਂ ਕਰ ਲਈਆਂ ਗਈਆਂ ਹਨ। ਪਰ ਇੱਹ ਫ਼ਾਈਲਾਂ ਲੰਬੇ ਸਮੇਂ ਤੋਂ ਦਫ਼ਤਰਾਂ ਦੀ ਧੁਲ ਚੱਟ ਰਹੀਆਂ ਹਨ। ਕਾਦੀਆਂ ਦੀ ਲਗਪਗ ਅੱਧੀ ਦਰਜਨ ਪਾਕਿਸਤਾਨੀ ਵਿਹਾਂਦੜਾਂ ਦੇ ਕੇਸ ਹਨ ਜਿਨ੍ਹਾਂ ਨੇ ਭਾਰਤੀ ਨਾਗਰਿਕਤਾ ਲਈ ਆਵੇਦਨ ਕੀਤਾ ਹੋਇਆ ਹੈ। ਦੋ ਸਾਲ ਤੋਂ ਵੱਧ ਸਮੇਂ ਤੋਂ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਗ੍ਰਹਿ ਮੰਤਰਾਲੇ ਨੂੰ ਆਪਣੇ ਕੇਸ ਦੀਆਂ ਫ਼ਾਈਲਾਂ  ਜ਼ਿਲਾਧੀਸ਼ ਗੁਰਦਾਸਪੁਰ ਰਾਹੀਂ ਗ੍ਰਹਿ ਅਤੇ ਪਾਸਪੋਰਟ ਸ਼ਾਖ਼ਾ ਚੰਡੀਗੜ ਨੂੰ ਦਿੱਤੀਆਂ ਗਈਆਂ ਹਨ। ਪਰ ਅਜੇ ਤੱਕ ਇਨ੍ਹਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਸਕਿਆ ਹੈ। ਕੁੱਝ ਫ਼ਾਈਲਾਂ ਕੇਂਦਰ ਸਰਕਾਰ ਨੂੰ ਪ੍ਰਾਪਤ ਵੀ ਹੋ ਚੁਕਿਆਂ ਹਨ। ਇਸਦੇ ਬਾਵਜੂਦ ਉਨ੍ਹਾਂ ਨੂੰ ਨਾਗਰਿਕਤਾ ਦੇਣ ਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਨਾਹਿਦਾ ਅਖ਼ਤਰ ਪਾਖੀ ਪੱਤਨੀ ਅਬਦੁਲ ਰਜ਼ਾਕ ਵਾਸੀ ਕਾਦੀਆਂ ਜੋਕਿ ਬੰਗਲਾਦੇਸ਼ ਦੀ ਰਹਿਣ ਵਾਲੀ ਹੈ ਅਤੇ ਕਾਦੀਆਂ ਵਿਆਹੀ ਹੋਈ ਹੈ ਉਸਨੇ ਸਨ 2018 ਨੂੰ ਭਾਰਤੀ ਨਾਗਰਿਕਤਾ ਲਈ ਆਵੇਦਨ ਜ਼ਿਲਾਧੀਸ਼ ਗੁਰਦਾਸਪੁਰ ਰਾਹੀਂ ਕੀਤਾ ਹੋਇਆ ਹੈ। ਪਰੰਤੁ ਦੋ ਸਾਲ ਬੀਤ ਜਾਣ ਦੇ ਬਾਵਜੂਦ ਉਸਦੀ ਫ਼ਾਈਲ ਅੱਗੇ ਨਹੀਂ ਵੱਧੀ ਹੈ। ਇੱਸ ਸਬੰਧ ਚ ਉਨ੍ਹਾਂ ਜ਼ਿਲਾਧੀਸ਼ ਦੇ ਦਫ਼ਤਰ ਜਾਕੇ ਆਪਣੀ ਫ਼ਾਈਲ ਦਾ ਸਟੈਟਸ ਪਤਾ ਕੀਤਾ ਤਾਂ ਦੱਸਿਆ ਗਿਆ ਹੈ ਕਿ ਫ਼ਾਈਲ ਅੰਡਰ ਪ੍ਰੋਸੈਸ ਹੈ। ਜਦਕਿ ਐਸ ਐਸ ਪੀ ਦਫ਼ਤਰ ਬਟਾਲਾ ਅਤੇ ਐਸ ਡੀ ਐਮ ਬਟਾਲਾ ਵੱਲੋਂ ਨਾਹਿਦਾ ਨੂੰ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੀ ਸਿਫ਼ਾਰਿਸ਼ ਕਰ ਦਿੱਤੀ ਗਈ ਹੈ। ਇੱਸੇ ਤਰ੍ਹਾਂ ਰੁਕਈਆ ਖ਼ਾਨਮ ਪਤਨੀ ਬਸ਼ਾਰਤ ਅਹਿਮਦ ਵਾਸੀ ਕਾਦੀਆਂ ਦੀ ਫ਼ਾਈਲ ਸੰਬਧੀ 2019 ਤੋਂ ਲੈਕੇ ਅੱਜ ਤੱਕ ਕੋਈ ਕਾਰਵਾਈ ਹੀ ਨਹੀਂ ਹੋਈ ਹੈ। ਜੋ ਵੀ ਕਾਗ਼ਜ਼ਾਤ ਗ੍ਰਹਿ ਮੰਤਰਾਲੇ ਵੱਲੋਂ ਮੰਗੇ ਜਾਂਦੇ ਹਨ ਉਸਨੇ ਚੈਨਲ ਰਾਹੀਂ ਆਵੇਦਕ ਤਾਂ ਸਮੇਂ ਸਿਰ ਦੇ ਦਿੰਦੇ ਹਨ ਪਰ ਬਾਬੂਸ਼ਾਹੀ ਦੀ ਲਾਪਰਵਾਹੀ ਦੇ ਚਲਦੇ ਕੇਸ ਕਈ ਕਈ ਸਾਲਾਂ ਤੱਕ ਲਟਕਦੇ ਰਹਿੰਦੇ ਹਨ। ਇੱਸੇ ਤਰ੍ਹਾਂ ਅਬਦੁਲ ਹਲੀਮ ਵਾਸੀ ਕਾਦੀਆਂ ਦੀ ਫ਼ਾਈਲ ਵੀ ਅੱਧ ਵਿਚਕਾਰ ਲਟਕੀ ਹੋਈ ਹੈ।ਕੁੱਝ ਕੇਸ ਚੰਡੀਗੜ ਇੱਸ ਕਰਕੇ ਲਟਕੇ ਹੋਏ ਹਨ ਕਿ ਅੱਜੇ ਤੱਕ ਅਧਿਕਾਰੀ ਦੀ ਤੈਨਾਤੀ ਨਹੀਂ ਹੋਈ ਜਾਂ ਉਸਨੂੰ ਲਾਗਿਨ ਆਈ ਡੀ ਹੀ ਨਹੀਂ ਮਿਲਿਆ ਜਿਸਦੇ ਰਾਹੀਂ ਉਹ ਗ੍ਰਹਿ ਵਿਭਾਗ ਨੂੰ ਮਾਮਲੇ ਦੇ ਬਾਰੇ ਲੋੜੀਂਦੀ ਜਾਣਕਾਰੀ ਭੇਜ ਸਕੇ। ਭਾਰਤੀ ਨਾਗਰਿਕਤਾ ਕਾਨੂੰਨ ਜੋ ਤਬਦੀਲੀ ਕੀਤੀ ਗਈ ਹੈ ਉਸ ਵਿੱਚ ਮੁਸਲਮਾਨਾਂ ਲਈ ਵੱਖਰਾ ਕਾਨੂੰਨ ਅਤੇ ਨਾਨ ਮੁਸਲਿਮ ਲਈ ਨਰਮ ਕਾਨੂੰਨ ਬਣਾਇਆ ਗਿਆ ਹੈ। ਜਿਸਦੇ ਕਾਰਨ ਭੇਦਭਾਵ ਅਤੇ ਅਸੁਰਖਿਆ ਦਾ ਮਾਹੌਲ ਮੁਸਲਿਮ ਵਰਗ ਚ ਪੈਦਾ ਹੋਇਆ ਹੈ। ਜੇ ਕੋਈ ਨਾਨ ਮੁਸਲਿਮ ਵਿਹਾਂਦੜ ਪਾਕਿਸਤਾਨ ਤੋਂ ਵਿਆਹਕੇ ਆਉਂਦੀ ਹੈ ਤਾਂ ਉਸਨੂੰ ਸਿੱਧਾ ਪੰਜ ਸਾਲ ਦੇ ਵੀਜ਼ੇ ਦਾ ਵਾਧਾ ਕਰ ਦਿੱਤਾ ਜਾਂਦਾ ਹੈ। ਜਦਕਿ ਮੁਸਲਿਮ ਵਿਹਾਂਦੜ ਨੂੰ ਸਿਰਫ਼ ਇੱਕ ਸਾਲ ਦਾ ਵੀਜ਼ਾ ਦਿੱਤਾ ਜਾਂਦਾ ਹੈ।  ਇੱਸੇ ਤਰ੍ਹਾਂ ਬੰਗਲਾਦੇਸ਼ੀ ਮੁਸਲਿਮ ਮਹਿਲਾ ਲਈ ਇੱਕ ਸਾਲ ਦੇ ਵੀਜ਼ੇ ਚ ਵਾਧਾ ਕੀਤਾ ਜਾਂਦਾ ਹੈ ਜਦਕਿ ਨਾਨ ਮੁਸਲਿਮ ਦੇ ਵੀਜ਼ੇ ਚ ਪੰਜ ਸਾਲ ਦਾ ਵਾਧਾ ਕੀਤਾ ਜਾਂਦਾ ਹੈ। ਭਾਰਤੀ ਨਾਗਰਿਕਤਾ ਦੇ ਛੇਤੀ ਕਾਰਵਾਈ ਜ਼ਿਲਾਧੀਸ਼ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫ਼ਾਕ ਦੀ ਜਾਣਕਾਰੀ ਚ ਇੱਹ ਮਾਮਲਾ ਲਿਆਂਦਾ ਗਿਆ ਹੈ।ਜਿਸਤੇ ਉਨ੍ਹਾਂ ਆਪਣੇ ਸਟਾਫ਼ ਨੂੰ ਇੱਸ ਬਾਰੇ ਤੁਰੰਤ ਕਾਰਵਾਈ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ। ਦੂਜੇ ਪਾਸੇ ਪਾਕਿਸਤਾਨੀ ਵਿਹਾਂਦੜ ਕਿਰਨ ਚੀਮਾਂ ਜਿਸਦਾ ਸਬੰਧ ਹਿੰਦੂ ਭਾਈਚਾਰੇ ਨਾਲ ਹੈ ਦਾ ਕਹਿਣਾ ਹੈ ਕਿ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਸਾਰਿਆਂ ਲਈ ਇੱਕ ਕਾਨੂੰਨ ਹੋਣਾ ਚਾਹੀਦਾ ਹੈ। ਇੱਸੇ ਤਰ੍ਹਾਂ ਪਰਵੀਨ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਚ ਮੈਰਿਜ ਦੇ ਆਧਾਰ ਤੇ ਨਾਗਰਿਕਤਾ ਦੇ ਜੋ ਕਾਇਦੇ ਕਾਨੂੰਨ ਬਣਾਏ ਗਏ ਹਨ ਉਸ ਚ ਕਿਸੇ ਕਿਸਮ ਦਾ ਧਾਰਮਿਕ ਭੇਦਭਾਵ ਨਹੀਂ ਹੁੰਦਾ ਹੈ ਜਦਕਿ ਭਾਰਤ ਚ ਹੁਣ ਜਿਹੜੇ ਨਵੇਂ ਕਾਨੂੰਨ ਨਾਗਰਿਕਤਾ ਨੂੰ ਲੈਕੇ ਬਣਾਏ ਗਏ ਹਨ ਉਸ ਚ ਭੇਦਭਾਵ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਨੂੰ ਇੱਕ ਸਮਾਨ ਕਾਨੂੰਨ ਹੋਣਾ ਚਾਹੀਦਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: