ਪਿੰਡ ਨਾਥਪੁਰ ਚ 100 ਕਿਸਾਨ ਦਿੱਲੀ ਲਈ ਰਵਾਨਾ

ਕਾਦੀਆਂ ਦੇ ਨੇੜਲੇ ਪਿੰਡ ਨਾਥਪੁਰ ਤੋਂ ਲਗਪਗ 100 ਕਿਸਾਨਾਂ ਦਾ ਜੱਥਾ ਧਰਨੇ ਚ ਸ਼ਾਮਿਲ ਹੋਣ ਲਈ ਦਿੱਲੀ ਲਈ ਰਵਾਨਾ ਹੋ ਗਿਆ ਹੈ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਸੰਧੂ ਅਤੇ ਮੋਜੂਦਾ ਸਰਪੰਚ ਮਲਕੀਅਤ ਸਿੰਘ ਨਾਥਪੁਰ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸੂਰਮਿਆਂ ਦੀ ਕੌਮ ਹੈ। ਆਜ਼ਾਦੀ ਸੰਗਰਾਮ ਤੋਂ ਲੈਕੇ ਅੱਜ ਤੱਕ ਹਮੇਸ਼ਾ ਜਿੱਥੇ ਵੀ ਸ਼ਹੀਦਾਂ ਦੀ ਲੋੜ ਪਈ ਪੰਜਾਬਿਆਂ ਨੇ ਉਸ ਚ ਵੱਧ ਚੜਕੇ ਭਾਗ ਲਿਆ। ਖੇਤੀ ਬਿਲਾਂ ਦੀ ਆੜ ਤੇ ਕਿਸਾਨਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਅਤੇ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਇੱਹ ਬਿਲ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇੱਹ ਬਿਲ ਵਾਪਸ ਨਹੀਂ ਹੋ ਜਾਂਦੇ ਉਨਾਂ੍ਹ ਦਾ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਨੇ ਕੰਗਨਾ ਰਾਣੌਤ ਦੇ ਟਵੀਟ ਦੀ ਵੀ ਨਿੰਦਾ ਕੀਤੀ ਜਿਸ ਵਿੱਚ ਉਸਨੇ ਮਹਿਲਾ ਕਿਸਾਨ ਉਤੇ ਗ਼ੈਰ ਮੁਨਾਸਿਬ ਟਿਪਣੀ ਕੀਤੀ ਸੀ। ਇਨ੍ਹਾਂ ਕਿਸਾਨਾਂ ਨੇ ਕੰਗਨਾ ਰਾਣੌਤ ਦੀ ਪੰਜਾਬ ਚ ਫ਼ਿਲਮਾਂ ਦਾ ਬਾਈਕਾਟ ਕੀਤੇ ਜਾਣ ਦੀ ਘੋਸ਼ਣਾ ਕੀਤੀ ਹੈ। ਇੱਸ ਮੌਕੇ ਮੰਗਲ ਸਿੰਘ, ਲਖਬੀਰ ਸਿੰਘ ਸੋਨਾ, ਅਮਰੀਕ ਸਿੰਘ, ਅਜੀਤ ਸਿੰਘ, ਗੁਰਵੰਤ ਸਿੰਘ, ਅਨਮੋਲ ਸਿੰਘ,ਸਰਵਨ ਸਿੰਘ, ਵੀਰ ਪ੍ਰਤਾਪ ਸਿੰਘ, ਚਮਕੌਰ ਸਿੰਘ, ਦਰਸ਼ਨ ਸਿੰਘ ,ਜਤਿੰਦਰ ਸਿੰਘ ਆਦਿ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: