ਬਲਕਾਰ ਸਿੰਘ ਨੇ ਕਾਦੀਆਂ ਥਾਣਾ ਮੁੱਖੀ ਦਾ ਪਦਭਾਰ ਸੰਭਾਲਿਆ

ਸ਼੍ਰੀ ਬਲਕਾਰ ਸਿੰਘ ਨੇ ਕਾਦੀਆਂ ਥਾਣਾ ਮੁੱਖੀ ਦਾ ਪਦਭਾਰ ਸੰਭਾਲ ਲਿਆ ਹੈ। ਉਹ ਬਲਜੀਤ ਸਿੰਘ ਬਾਜਵਾ ਦੀ ਥਾਂ ਤੇ ਐਸ ਐਚ ਉ ਕਾਦੀਆਂ ਨਿਯੁਕਤ ਹੋਏ ਹਨ। ਪਦਭਾਰ ਸੰਭਾਲਣ ਤੋਂ ਬਾਅਦ ਉਨ੍ਹਾਂ ਕਿਹਾ ਹੈ ਕਿ ਉਹ ਹਲਕੇ ਦੇ ਲੋਕਾਂ ਦੀ ਸੇਵਾ ਲਈ ਆਏ ਹਨ। ਨਸ਼ਿਆਂ ਨੂੰ ਠੱਲ ਪਾਉਣ ਲਈ ਜੋ ਵੀ ਸੰਭਵ ਹੋ ਸਕੇਗਾ ਉਹ ਉਪਰਾਲੇ ਕਰਣਗੇ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਚਲਦੀਆਂ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਬੰਦੀ ਕਰਣੀ ਚਾਹੀਦੀ ਹੈ। ਮਾਸਕ ਪਹਿਣਕੇ ਲੋਕੀ ਘਰਾਂ ਤੋਂ ਬਾਹਰ ਨਿਕਲਣ। ਸ਼੍ਰੀ ਬਲਕਾਰ ਸਿੰਘ ਨੇ ਕਿਹਾ ਹੈ ਕਿ ਜੇ ਕਿਸੇ ਵੀ ਨਾਗਰਿਕ ਨੂੰ ਕਿਸੇ ਕਿਸਮ ਦੀ ਸ਼ਿਕਾਇਤ ਹੋਏ ਤਾਂ ਉਹ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: