ਮੁਹੰਮਦ ਸੈਫ਼ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ

ਸ਼੍ਰੀ ਮੁਹੰਮਦ ਸੈਫ਼ ਖ਼ਾਂ (85) ਦੇ ਦੇਹਾਂਤ ਤੇ ਸ਼ਹਿਰ ਵਾਸੀਆਂ ਨੇ ਗਹਿਰੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਸ਼ਹਿਰ ਦੀ ਨਾਮਵਰ ਸ਼ਖ਼ਸਿਅਤ ਸ਼੍ਰੀ ਮੁਹੰਮਦ ਨਸੀਮ ਖ਼ਾਂ ਦੇ ਇੱਹ ਪਿਤਾ ਸਨ। ਕਾਦੀਆਂ ਦੇ ਕੌਂਸਲਰ ਗਗਨਦੀਪ ਸਿੰਘ ਗਿੰਨੀ ਭਾਟੀਆ ਨੇ ਸ਼੍ਰੀ ਸੈਫ਼ ਖ਼ਾਂ ਦੇ ਦੇਹਾਂਤ ਤੇ ਸ਼੍ਰੀ ਮੁਹੰਮਦ ਨਸੀਮ ਖ਼ਾਂ ਦੇ ਨਿਵਾਸ ਸਥਾਨ ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵੀ ਸ਼੍ਰੀ ਖ਼ਾਂ ਦੇ ਦੇਹਾਂਤ ਤੇ ਡੁੰਘਾ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਅੱਜ ਸ਼ਾਂਮੀ ਉਨ੍ਹਾਂ ਦਾ ਨਮਾਜ਼ੇ ਜਨਾਜ਼ਾ ਅਦਾ ਕਰਨ ਤੋਂ ਬਾਅਦ ਸਪੁਰਦੇ ਖ਼ਾਕ ਕਰ ਦਿੱਤਾ ਗਿਆ ਹੈ। ਇੱਸ ਮੌਕੇ ਤੇ ਕੋਂਸਲਰ ਸ਼ੈਬੀ ਭਾਟੀਆ, ਸੁਖਵਿੰਦਰ ਸਿੰਘ ਸੁੱਖ ਭਾਟੀਆ ਅਤੇ ਵਰਿੰਦਰ ਖੋਸਲਾ ਸਮੇਤ ਅਨੇਕ ਲੋਕ ਹਾਜ਼ਰ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: