ਯੁਸੂ ਮਸੀਹ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ

ਯੁਸੂ ਮਸੀਹ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੱਜ ਕਾਦੀਆਂ ਚ

ਈਸਾਈ ਭਾਈਚਾਰੇ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਨਿਉ ਮਸੀਹ ਸਭਾ ਦੀ ਪ੍ਰਧਾਨ ਨੀਤੂ ਖੋਸਲਾ ਦੀ ਅਗੁਆਈ ਹੇਠ ਬਟਾਲਾ-ਕਾਦੀਆਂ ਰੋਡ ਸਿੱਥਤ ਚਰਚ ਤੋਂ ਕੱਢੀ ਗਈ। ਜੋ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਗੁਜ਼ਰੀ। ਵੱਖ ਵੱਖ ਥਾਂਵਾ ਤੇ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਸ਼ਹਿਰ ਵਾਸੀਆਂ ਕੀਤਾ। ਅਖ਼ੀਰ ਚ ਇੱਹ ਯਾਤਰਾ ਚਰਚ ਚ ਆਕੇ ਸਮਾਪਤ ਹੋਈ। ਇੱਸ ਮੋਕੇ ਲੰਗਰ ਵੀ ਲਗਾਏ ਗਏ ਸਨ। ਸਭਾ ਦੀ ਪ੍ਰਧਾਨ ਨੀਤੂ ਖੋਸਲਾ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ। ਇੱਸ ਮੋਕੇ ਤੇ ਜੋਗਿੰਦਰ ਪਾਲ ਨੰਦੂ, ਧਿਆਨ ਸਿੰਘ, ਡੈਨੀਅਲ ਖੋਸਲਾ, ਅਸ਼ੋਕ ਕੁਮਾਰ, ਅਜੇ ਕੁਮਾਰ, ਸੰਜੀਵ ਮੰਨਨ, ਸੰਨੀ ਮੰਨਨ, ਜਿ਼ਲਾ ਪ੍ਰਧਾਨ ਬਬੀਤਾ ਖੋਸਲਾ ਅਤੇ ਸਮੂਹ ਈਸਾਈ ਭਾਈਚਾਰੇ ਦੇ ਲੋਕ ਵੱਡੀ ਤਾਦਾਦ ਚ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: