ਵਾਈਟ ਐਵਨਿਉ ਦੀ ਸੜਕਾਂ ਤੇ ਇਨਟਰਲਾਕ ਟਾਈਲਾਂ ਲਗਾਉਣ ਦੀ ਮੰਗ ਕੀਤੀ

ਵਾਈਟ ਐਵਨਿਉ ਚ ਕੱਲ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਜੰਨਮ ਦਿਹਾੜੇ ਨੂੰ ਸਪਰਪਿਤ ਗੁਰੁਪੁਰਬ ਮਨਾਇਆ ਗਿਆ। ਇੱਸ ਮੋਕੇ ਤੇ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਅਤੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਸਿਖਿਆਂਵਾ ਤੇ ਚਲਣ ਦਾ ਸੱਦਾ ਦਿੱਤਾ। ਇੱਸ ਮੌਕੇ ਤੇ ਸਥਾਨਕ ਲੋਕਾਂ ਨੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੂੰ ਅਪੀਲ ਕੀਤੀ ਹੈ ਕਿ ਉਹ ਵਾਈਟ ਐਵਨਿਉ ਸਿੱਥਤ ਸਾਰੀ ਸੜਕਾਂ ਬਣਾਕੇ ਇੰਟਰਲਾਕ ਟਾਈਲਾਂ ਲਗਵਾਉਣ। ਕਾਰੀ ਨਵਾਬ ਅਹਿਮਦ ਨੇ ਇੱਸ ਮੌਕੇ ਤੇ ਕਿਹਾ ਹੈ ਕਿ ਵਾਈਟ ਐਵਨਿਉ ਦੀ ਸੜਕਾਂ ਦੀ ਹਾਲਤ ਕਾਫ਼ੀ ਖ਼ਸਤਾ ਹੈ। ਜਿਸ ਕਾਰਨ ਇੱਥੇ ਦੇ ਵਸਨੀਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੇਲਣੀ ਪੈਂਦੀ ਹੈ। ਸਥਾਨਕ ਵਿਧਾਇਕ ਵੱਲੋਂ ਕੁੱਝ ਸੜਕਾਂ ਦੀ ਇੰਟਰਲਾਕਿੰਗ ਕਰਵਾ ਦਿੱਤੀ ਗਈ ਹੈ ਪਰ ਅੱਜੇ ਵੀ ਇੱਕ ਵੱਡੇ ਹਿੱਸੇ ਚ ਕੰਮ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਜੇ ਬਜਟ ਘੱਟ ਗਿਆ ਹੈ ਤਾਂ ਉਹ ਸਰਕਾਰ ਤੋਂ ਇੱਸ ਕਾਲੋਨੀ ਲਈ ਬਜਟ ਪਾਸ ਕਰਵਾਕੇ ਕੰਮ ਸ਼ੁਰੂ ਕਰਵਾਉਣ। ਇੱਸ ਮੋਕੇ ਤੇ ਉਘੀ ਸ਼ਖ਼ਸਿਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: