ਸਰਕਾਰੀ ਰਾਸ਼ਨ ਹੜਪਨ ਵਾਲੇ ਡੀਪੂ ਹੋਲਡਰ ਦਾ ਲਾਇਸੈਂਸ ਹੋਇਆ ਮੁਅਤਲ

ਗ਼ਰੀਬ ਲੋਕਾਂ ਦਾ ਰਾਸ਼ਨ ਹੜਪਨ ਵਾਲੇ ਇੱਕ ਡੀਪੂ ਹੋਲਡਰ ਦਾ ਲਾਇਸੈਂਸ ਮੁਅਤਲ ਹੋ ਗਿਆ ਹੈ। ਇਸ ਸਬੰਧ ਚ ਸੁਰਿੰਦਰਪਾਲ ਪੁੱਤਰ ਕਰਮਚੰਦ ਵਾਸੀ ਵਾਰਡ ਨੰਬਰ 5 ਭਗਤਾਂ ਮੁੱਹਲਾ ਸ਼੍ਰੀ ਹਰਗੋਬਿੰਦਪੁਰ ਨੇ ਅੱਜ ਕਾਦੀਆਂ ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੇ ਡੀਪੂ ਹੋਲਡਰ ਵਿਨੋਦ ਕੁਮਾਰ ਵਾਸੀ ਸ਼੍ਰੀ ਹਰਗੋਬਿੰਦਪੁਰ ਦੇ ਵਿਰੁੱਧ ਜ਼ਿਲਾ ਫ਼ੂਡ ਸਪਲਾਈ ਆਫ਼ੀਸਰ ਨੂੰ ਲਿਖਿਤ ਸ਼ਿਕਾਇਤ ਕੀਤੀ ਸੀ ਉਹ ਗ਼ਰੀਬ ਲੋਕਾਂ ਦਾ ਰਾਸ਼ਨ ਹੜਪ ਰਿਹਾ ਹੈ। ਸਰਕਾਰ ਦੇ ਵੱਲੋਂ ਗ਼ਰੀਬਾਂ ਨੂੰ 2 ਰੂਪੈ ਪ੍ਰਤੀ ਕਿਲੋ ਦਿੱਤੀ ਜਾਂਦੀ ਕਣਕ ਉਹ ਗ਼ਰੀਬਾਂ ਨੂੰ ਦੇਣ ਦੀ ਬਜਾਏ ਆਪ ਹੜਪ ਕਰ ਰਿਹਾ ਹੈ। ਜਦਕਿ ਕਣਕ ਦੀ ਰਸੀਦਾਂ ਕੱਟਕੇ ਅਤੇ ਜਾਲੀ ਮੋਬਾਈਲ ਨੰਬਰ ਫ਼ੀਡ ਕਰਕੇ ਗ਼ਰੀਬਾਂ ਦਾ ਹੱਕ ਮਾਰ ਰਿਹਾ ਹੈ। ਇੱਸੇ ਤਰ੍ਹਾਂ ਰਾਸ਼ਨ ਲੈਣ ਆਏ ਲੋਕਾਂ ਨਾਲ ਬੁਰੀ ਤਰ੍ਹਾਂ ਪੇਸ਼ ਆਉਂਦਾ ਹੈ। ਉਸਨੇ ਪਿੰਡ ਦੇ ਦਰਜਨ ਭਰ ਲੋਕਾਂ ਦੇ ਬਿਆਨ ਵੀ ਆਪਣੀ ਦਰਖ਼ਾਸਤ ਦੇ ਨਾਲ ਬਤੌਰ ਸਬੂਤ ਨੱਥੀ ਕੀਤੇ। ਜਿਸਤੇ ਉਸਨੂੰ ਜ਼ਿਲਾ ਕੰਟਰੋਲਰ ਖ਼ੁਰਾਕ ਸਿਵਿਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵੱਲੋਂ ਮੀਮੋ ਨੰਬਰ ਨਿ ਵੰਡ 2020/142 ਮਿਤੀ 02-12-2020 ਇੱਕ ਪੱਤਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਆਰ ਟੀ ਆਈ ਅਧੀਨ ਮੰਗੀ ਗਈ ਡੀਪੂ ਹੋਲਡਰ ਵਿਨੋਦ ਕੁਮਾਰ ਦੇ ਡੀਪੂ ਦੀ ਸ਼੍ਰੀ ਬਲਜੀਤ ਸਿੰਘ (ਸ ਖ ਸ ਅ) ਫ਼ਤੇਹਗੜ ਚੂੜੀਆਂ ਵੱਲੋਂ ਕੀਤੀ ਗਈ ਪੜਤਾਲ ਰਿਪੋਰਟ, ਲਏ ਗਏ ਬਿਆਨ ਅਤੇ ਡੀਪੂ ਮੁਅਤਲੀ ਕੀਤੇ ਜਾਣ ਦੀ ਜਾਣਕਾਰੀ ਜੁਟਾਈ ਗਈ ਹੈ। ਸ਼੍ਰੀ ਸੁਰਿੰਦਰ ਪਾਲ ਨੇ ਅੱਗੇ ਦੱਸਿਆ ਵਿਜੀਲੈਂਸ ਵਿਭਾਗ ਵੱਲੋਂ ਇੱਸ ਮਾਮਲੇ ਦੀ ਛਾਨਬੀਨ ਕੀਤੀ ਜਾ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਿਨੋਦ ਕੁਮਾਰ ਦੇ ਡੀਪੂ ਦਾ ਲਾਇਸੈਂਸ ਰੱਦ ਕਰਕੇ ਕਿਸੇ ਹੋਰ ਨੂੰ ਅਲਾਟ ਕੀਤਾ ਜਾਵੇ। ਉਸਦੇ ਵਿਰੁੱਧ ਹੇਰਾਫ਼ੇਰੀ ਦਾ ਮਾਮਲਾ ਦਰਜ ਕੀਤਾ ਜਾਵੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: