ਸਰਦਾਰ ਪ੍ਰਕਾਸ਼ ਸਿੰਘ (ਬਾਦਲ) ਦੇ ਪਦਮ ਵਿਭੂਸ਼ਣ ਵਾਪਸ ਕਰਨ ਤੇ ਜਥੇਦਾਰ ਸੇਖਵਾਂ ਨੇ ਕਿਹਾ ਦੇਰ ਆਇਦ ਦੁਰਸਤ ਆਇਦ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ (ਬਾਦਲ) ਲੀਡਰ ਸਰਦਾਰ ਪ੍ਰਕਾਸ਼ ਸਿੰਘ (ਬਾਦਲ) ਵੱਲੋਂ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਮਿਲੇ ਪਦਮ ਵਿਭੂਸ਼ਣ ਸਨਮਾਨ ਨੂੰ ਕਿਸਾਨਾ ਨਾਲ ਕੇਂਦਰ ਸਰਕਾਰ ਵੱਲੋਂ ਕੀਤੇ ਵਿਸ਼ਵਾਸ਼ਘਾਤ ਦੇ ਰੋਸ਼ ਵੱਜੋਂ ਵਾਪਸ ਕੀਤੇ ਜਾਣ ਦਾ ਸ਼੍ਰੋਮਣੀ  ਅਕਾਲੀ ਦਲ (ਡੈਮੋਕਰੈਟਿਕ) ਦੇ ਸੀਨੀਅਰ ਨੇਤਾ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦੇਰ ਆਇਦ ਦੁਰਸਤ ਆਇਦ। ਉਨ੍ਹਾਂ ਕਿਹਾ ਕਿ ਇੱਹ ਗੱਲਾਂ ਉਨ੍ਹਾਂ ਨੂੰ ਪਹਿਲਾਂ ਕਰਨੀ ਚਾਹੀਦੀ ਸੀ। ਪਰ ਫ਼ਿਰ ਵੀ ਉਨ੍ਹਾਂ ਜੋ ਕੀਤਾ ਹੈ ਦੁਰਸਤ ਕੀਤਾ ਹੈ। ਉਨ੍ਹਾਂ ਇੱਹ ਵੀ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ (ਬਾਦਲ) ਉਹ ਇਨਸਾਨ ਹਨ ਜਿਨ੍ਹਾਂ ਨੂੰ ਹਮੇਸ਼ਾ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਸੀ। ਜਿਨ੍ਹਾਂ ਕਿਸਾਨਾਂ ਦੇ ਕਾਰਨ ਉਹ ਪੰਜਾਬ ਚ 5 ਵਾਰੀ ਮੁੱਖ ਮੰਤਰੀ ਬਣੇ। ਉਨ੍ਹਾਂ ਨੂੰ ਕਿਸਾਨਾਂ ਦੇ ਨਾਲ ਖੱੜਾ ਹੋਣਾ ਚਾਹੀਦਾ ਸੀ। ਉਹ ਦੇਰ ਨਾਲ ਕਿਸਾਨਾਂ ਨਾਲ ਖੜੇ ਹੋਏ ਹਨ। ਪਰ ਦੇਰ ਆਇਦ ਦੁਰਸਤ ਆਇਦ। ਉਨ੍ਹਾਂ ਨੇ ਹੁਣ ਵੀ ਜੋ ਕੀਤਾ ਠੀਕ ਕੀਤਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: