ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਖੇ ਰਾਸ਼ਟਰੀ ਗਣਿਤ ਦਿਹਾੜਾ ਮਨਾਇਆ ਗਿਆ

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਗਣਿਤ ਵਿਭਾਗ ਵੱਲੋਂ ਰਾਸ਼ਟਰੀ ਗਣਿਤ ਦਿਹਾੜਾ ਮਨਾਂਉਂਦੇ ਹੋਏ ਪਿ੍ਰੰਸੀਪਲ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਗਣਿਤ ਵਿਭਾਗ ਦੇ ਮੁੱਖੀ ਪ੍ਰੌਫ਼ੈਸਰ ਰਾਕੇਸ਼ ਕੁਮਾਰ ਤੇ ਵਿਭਾਗ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਵੈਬੀਨਾਰ ਕਰਵਾਇਆ ਗਿਆ। ਵੈਬੀਨਾਰ ਦਾ ਸੰਚਾਲਨ ਕਰਦਿਆਂ ਪ੍ਰੌਫ਼ੈਸਰ ਰਾਕੇਸ਼ ਕੁਮਾਰ ਨੇ ਰਾਸ਼ਟਰੀ ਗਣਿਤ ਦਿਹਾੜੇ ਬਾਰੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਇੱਹ ਦਿਹਾੜਾ ਮਹਾਨ ਗਣਿਤ ਮਾਹਿਰ ਸ਼੍ਰੀ ਨਿਵਾਸ ਅਈਅਰ ਰਾਮਾਨੁਜਨ ਦੇ ਜਨਮ ਦਿਹਾੜੇ ਤੇ ਮਨਾਇਆ ਜਾਂਦਾ ਹੈ। ਗਣਿਤ ਦੇ ਅਨੇਕ ਫ਼ਾਰਮੂਲੇ ਹੱਲ ਕਰਕੇ ਸ਼੍ਰੀ ਰਾਮਾਨੁਜਨ ਨੇ ਗਣਿਤ ਵਿਸ਼ੇ ਨੂੰ ਦਿਲਚਸਪ ਤੇ ਰੋਚਕ ਬਣਾਇਆ ਸੀ। ਪਿ੍ਰੰਸੀਪਲ ਕੁਲਵਿੰਦਰ ਸਿੰਘ ਨੇ ਇੱਸ ਦਿਹਾੜੇ ਉਪਰ ਚਾਨਣਾ ਪਾਇਆ ਅਤੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਗਣਿਤ ਵਿਸ਼ੇ ਨਾਲ ਜੁੜੇ ਵਿਦਿਆਰਥੀਆਂ ਨਵਜੋਤ ਕੌਰ, ਜੋਗਿੰਦਰ ਸਿੰਘ, ਰਮਨਦੀਪ ਕੌਰ,ਮੁਸਕਾਨ ਸਮੇਤ ਵਿਦਿਆਰਥੀਆਂ ਨੇ ਸ਼੍ਰੀ ਨਿਵਾਸ ਰਾਮਾਨੁੁਜਮਨ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਭਾਸ਼ਣ ਪੇਸ਼ ਕੀਤੇ। ਇੱਸ ਵੈਬੀਨਾਰ ਚ ਮੁੱਖ ਰਾਕੇਸ਼ ਕੁਮਾਰ ਤੋਂ ਇਲਾਵਾ ਡਾਕਟਰ ਹਰਪ੍ਰੀਤ ਸਿੰਘ ਹੁੰਦਲ,ਡਾਕਟਰ ਸੰਦੀਪ ਕੌਰ, ਪ੍ਰੌਫ਼ੈਸਰ ਸੁੱਖਪਾਲ ਕੌਰ ਹਾਜ਼ਰ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: