ਸੰਵਿਧਾਨ ਦਿਵਸ ਅਤੇ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਵੈਬੀਨਾਰ ਆਯੌਜਿਤ ਕੀਤਾ

ਐਨ ਸੀ ਸੀ 22 ਪੰਜਾਬ ਬਟਾਲੀਅਨ ਬਟਾਲਾ ਦੇ ਕਰਨਲ ਰਵੀ ਸ਼ਰਮਾਂ, ਲੈਫ਼ਟੀਨੈਂਟ ਕਰਨਲ ਪ੍ਰੀਤਮ ਸਿੰਘ,ਸੂਬੇਦਾਰ ਮੇਜਰ ਲਖਵਿੰਦਰ ਸਿੰਘ , ਬੂਟਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਨ ਸੀ ਸੀ ਯੁਨਿਟ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਲੋਂ ਸੰਵਿਧਾਨ ਦਿਵਸ ਅਤੇ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਇੱਕ ਵੈਬੀਨਾਰ ਕਾਲਜ ਪ੍ਰਿੰਸੀਪਲ ਕੁਲਵਿੰਦਰ ਸਿੰਘ ਅਤੇ ਲੈਫ਼ਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਐਨ ਸੀ ਸੀ ਆਫ਼ੀਸਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇੱਸ ਵੈਬੀਨਾਰ ਮੌਕੇ ਵਿਸ਼ੇਸ਼ ਬੁਲਾਰੇ ਵਜੋਂ ਰਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੌਫ਼ੈਸਰ ਗੁਰਿੰਦਰ ਸਿੰਘ ਸੰਧੂ ਸ਼ਾਮਿਲ ਹੋਏ। ਸੰਚਾਲਨ ਕਰਦਿਆਂ ਲੈਫ਼ਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਨੇ ਦੋਹਾਂ ਦਿਹਾੜਿਆਂ ਸਬੰਧੀ ਵਿਚਾਰ ਰੱਖੇ। ਮੁੱਖ ਬੁਲਾਰੇ ਪ੍ਰੌਫ਼ੈਸਰ ਗੁਰਿੰਦਰ ਸਿੰਘ ਸੰਧੂ ਨੇ ਸੰਵਿਧਾਨ ਦਿਵਸ ਅਤੇ ਮਨੁੱਖੀ ਅਧਿਕਾਰ ਦਿਹਾੜੇ ਦੇ ਸਬੰਧ ਵਿੱਚ ਵਿਸਥਾਰ ਪੂਰਵਕ ਜਾਨਣਾ ਪਾਉਂਦੇ ਹੋਏ ਮਨੁੱਖੀ ਅਧਿਕਾਰਾਂ ਦਾ ਸੰਵਿਧਾਨ ਵਿੱਚ ਜ਼ਿਕਰ ਅਤੇ ਇਨ੍ਹਾਂ ਦੀ ਮਾਨਤਾ ਤੇ ਮਨੁੱਖੀ ਅਧਿਕਾਰਾਂ ਦੇ ਸਬੰਧ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਕਾਨੂੰਨੀ ਕਾਰਵਾਈਆਂ ਬਾਰੇ ਜ਼ਿਕਰ ਕੀਤਾ ਤੇ ਵਿਦਿਆਰਥੀ ਵਰਗ ਨੂੰ ਗਿਆਨਵਰਧਕ ਜਾਣਕਾਰੀ ਦਿੱਤੀ। ਪਿੰ੍ਰਸੀਪਲ ਕੁਲਵਿੰਦਰ ਸਿੰਘ ਨੇ ਵਿਦਿਆਰਥੀ ਵਰਗ ਦੇ ਉਸਸਾਹ ਦੀ ਸ਼ਲਾਘਾ ਕੀਤੀ ਅਤੇ ਮੌਜੂਦਾ ਸਮੇਂ ਚ ਵੈਬੀਨਾਰ ਦੀ ਮਹਤਤਾ ਤੋਂ ਜਾਣੂ ਕਰਵਾਇਆ। ਲੈਫ਼ਟੀਨੈਂਟ ਕਾਹਲੋਂ ਨੇ ਮੁੱਖ ਬੁਲਾਰੇ ਤੇ ਵਿਦਿਆਰਥੀਆਂ, ਐਨ ਸੀ ਸੀ ਕੈਡਿਟਾਂ ਦਾ ਹਿੱਸਾ ਲੈਣ ਤੇ ਵਿਸ਼ੇਸ਼ ਧੰਨਵਾਦ ਕੀਤਾ। ਇੱਸ ਵੈਬੀਨਾਰ ਚ ਮੁੱਖ ਬੁਲਾਰੇ ਪ੍ਰੌਫ਼ੈਸਰ ਗੁਰਿੰਦਰ ਸਿੰਘ ਸੰਧੂ ਨਾਲ ਪ੍ਰੌਫ਼ੈਸਰ ਕੌਸ਼ ਕੁਮਾਰ, ਪ੍ਰੋਫ਼ੈਸਰ ਸਿਮਰਤਪਾਲ ਸਿੰਘ ਵੈਬੀਨਾਰ ਚ ਹਾਜ਼ਿਰ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: