ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ ਦੀ ਬੇਟੀ ਤੇ ਕੈਬਨਿਟ ਮੰਤਰੀ ਨੇ ਮੁਬਾਰਕਾਬ ਦਿੱਤੀ

ਅਕਾਲੀ ਦਲ (ਬਾਦਲ) ਦੇ ਕੋਮੀ ਜਥੇਬੰਦਕ ਜਨਰਲ ਸਕੱਤਰ ਗੁਰਇਕਬਾਲ ਸਿੰਘ ਦੀ ਬੇਟੀ ਗੁਰਬੀਰ ਕੋਰ ਮਾਹਲ ਦੇ ਵਿਆਹ ਦੇ ਸ਼ੁਭ ਅਵਸਰ ਤੇ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਦੇ ਅਵਸਰ ਤੇ ਸਥਾਨਕ ਮਾਹਲ ਰਾਈਸ ਮਿਲ ਚ ਆਯੋਜਿਤ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਮੋਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ਿਰਕਤ ਕੀਤੀ। ਅਤੇ ਮਾਹਲ ਪਰਿਵਾਰ ਨੂੰ ਇੱਸ ਖ਼ੁਸ਼ੀ ਦੇ ਮੋਕੇ ਤੇ ਵਧਾਈ ਦਿੱਤੀ। ਇੱਹ ਗੱਲ ਜ਼ਿਕਰਯੋਗ ਹੈ ਕਿ ਮਾਹਲ ਪਰਿਵਾਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪੜੋਸੀ ਵੀ ਹਨ ਜੋਕਿ ਸਿਵਲ ਲਾਈਨ ਕਾਦੀਆਂ ਚ ਰਹਿੰਦੇ ਹਨ। ਇੱਸ ਮੋਕੇ ਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵੀ ਵਿਸ਼ੇਸ਼ ਤੋਰ ਤੇ ਆਸ਼ੀਰਵਾਦ ਦੇਣ ਲਈ ਪਹੁੰਚੇ ਸਨ। ਇੱਸ ਪ੍ਰੋਗਰਾਮ ਲਗਪਗ ਹਰ ਪਾਰਟੀ ਦੇ ਨੇਤਾ, ਵਰਕਰ, ਸਮਾਜ ਸੇਵੀ ਸੰਸਥਾਂਵਾ ਦੇ ਮੁੱਖੀ, ਹਿੰਦੂ, ਸਿੱਖ, ਈਸਾਈ ਅਤੇ ਮੁਸਲਿਮ ਭਾਈਚਾਰੇ ਦੀ ਵੱਡੀ ਤਾਦਾਦ ਪਹੁੰਚੇ ਹੋਏ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: