ਅਕਾਲੀ ਦਲ (ਬਾਦਲ) ਨੇ ਐਨ ਉ ਸੀ ਨਾ ਦਿੱਤੇ ਜਾਣ ਦਾ ਲਗਾਇਆ ਦੋਸ਼

ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਅਤੇ ਨਗਰ ਕੋਂਸਲ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਅਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਆਪਣੇ ਸਮਰਥਕਾਂ ਨਾਲ ਨਗਰ ਕੋਂਸਲ ਦੇ ਦਫ਼ਤਰ ਈ ਉ ਸ਼੍ਰੀ ਬ੍ਰਿਜ ਤਿਪਾਠੀ ਨੂੰ ਮਿਲਣ ਲਈ ਪਹੁੰਚੇ। ਪਰ ਦਫ਼ਤਰ ਚ ਉਨ੍ਹਾਂ ਦੇ ਮੋਜੂਦ ਨਾ ਹੋਣ ਕਾਰਨ ਇਨ੍ਹਾਂ ਆਗੂਆਂ ਦੀ ਮੁਲਾਕਾਤ ਨਾ ਹੋ ਸਕੀ। ਇੱਸ ਮੋਕੇ ਤੇ ਸੀਨਿਅਰ ਅਕਾਲੀ ਆਗੂ ਜਰਨੈਲ ਸਿੰਘ ਮਾਹਲ ਅਤੇ ਐਸ ਜੀ ਪੀ ਸੀ ਦੇ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੀਆਂ ਦੱਸਿਆ ਕਿ ਉਹ ਕਾਦੀਆਂ ਚ ਸਾਰੇ 15 ਵਾਰਡਾਂ ਚ ਆਪਣੇ ਉਮੀਦਵਾਰ ਖੜੇ ਕਰ ਰਹੀ ਹੈ। ਜਿਸਦੇ ਲਈ ਉਨ੍ਹਾਂ ਦੇ ਉਮੀਦਵਾਰਾਂ ਨੇ ਇੱਕ ਮਹੀਨਾ ਪਹਿਲਾਂ ਨਗਰ ਕੋਂਸਲ ਦੇ ਦਫ਼ਤਰ ਤੋਂ ਐਨ ਉ ਸੀ ਲੈਣ ਲਈ ਆਵੇਦਨ ਕੀਤੇ ਹੋਏ ਹਨ। ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਐਨ ਉ ਸੀ ਜਾਰੀ ਨਹੀਂ ਕੀਤੇ ਜਾ ਰਹੇ ਹਨ। ਅਕਾਲੀ ਆਗੂ ਜਰਨੈਲ ਸਿੰਘ ਮਾਹਲ ਨੇ ਦੋਸ਼ ਲਾਇਆ ਹੈ ਕਿ ਕਾਂਗਰਸੀ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਇਸ਼ਾਰੇ ਤੇ ਅਕਾਲੀ ਦਲ (ਬਾਦਲ) ਦੇ ਉਮੀਦਵਾਰਾਂ ਨੂੰ ਐਨ ਉ ਸੀ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ 27 ਜਨਵਰੀ ਤੱਕ ਐਨ ਉ ਸੀ ਜਾਰੀ ਨਹੀਂ ਕੀਤੀ ਜਾਂਦੀਆਂ ਤਾਂ ਉਹ ਨਗਰ ਕੋਂਸਲ ਦੇ ਦਫ਼ਤਰ ਦੇ ਸਾਹਮਣੇ ਅਣਮਿਥੇ ਸਮੇਂ ਲਈ ਧਰਨੇ ਤੇ ਬੈਠ ਜਾਣਗੇ। ਦੂਜੇ ਪਾਸੇ ਨਗਰ ਕੋਂਸਲ ਕਾਦੀਆਂ ਦੇ ਈ ਉ ਸ਼੍ਰੀ ਬ੍ਰਿਝ ਤ੍ਰਿਪਾਠੀ ਨੇ ਕਿਹਾ ਹੈ ਕਿ ਐਨ ਉ ਸੀ ਸਬੰਧੀ ਕਾਰਵਾਈ ਚਲ ਰਹੀ ਹੈ। ਅਤੇ ਅਜੇ ਤੱਕ ਕਿਸੇ ਨੂੰ ਵੀ ਐਨ ਉ ਸੀ ਜਾਰੀ ਨਹੀਂ ਕੀਤੀ ਗਈ ਹੈ। ਕਾਗ਼ਜ਼ੀ ਕਾਰਵਾਈ ਮਗਰੋਂ ਹੀ ਐਨ ਉ ਸੀ ਜਾਰੀ ਕੀਤੀ ਜਾ ਸਕੇਗੀ। ਇੱਸ ਮੋਕੇ ਤੇ ਅਸ਼ੋਕ ਕੁਮਾਰ ਕੋਂਸਲਰ, ਸ਼ੈਬੀ ਭਾਟੀਆ ਕੋਂਸਲਰ, ਵਿਜੇ ਕੁਮਾਰ ਕੋਂਸਲਰ ਸਮੇਤ ਵੱਡੀ ਗਿਣਤੀ ਚ ਅਕਾਲੀ ਦਲ (ਬਾਦਲ) ਸਮਰਥਕ ਮੋਜੂਦ ਸਨ।
Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: