ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਚ ਪ੍ਰਦਰਸ਼ਨ ਕਾਰੀਆਂ ਨੇ ਭਾਂਡੇ ਛੱਡੇ

ਅੱਜ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦੇ ਦਫ਼ਤਰੀ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਮੁਹਰੇ ਆਪਣੀ ਮੰਗਾਂ ਦੇ ਹੱਕ ਚ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ। ਇੱਸ ਮੋਕੇ ਤੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਮੰਗਾਂ ਨੂੰ ਲਾਰੇ ਲਗਾਏ ਜਾਣ ਦਾ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਸਾਨੂੰ ਲਾਰੇ ਲਗਾਏ ਜਾ ਰਹੇ ਹਨ।

ਤਿ੍ਰਪਤ ਬਾਜਵਾ ਦੇ ਆਪਣੀ ਕੋਠੀ ਚ ਮੋਜੂਦ ਨਾ ਹੋਣ ਤੇ ਪ੍ਰਦਰਸ਼ਨਕਾਰੀਆਂ ਨੇ ਪਿੱਛਲੇ ਚਾਰ ਸਾਲਾਂ ਚ ਮੁਲਾਜ਼ਮਾਂ ਵੱਲੋਂ ਦਿੱਤੇ ਗਏ ਮੰਗ ਪੱਤਰਾਂ ਨੂੰ ਘਰ ਚ ਵਰਤੇ ਜਾਣ ਵਾਲੇ ਭਾਂਡੇ, ਜੱਗ, ਕੁਕੱਰ, ਅਤੇ ਪਰਾਤ ਚ ਭਰ ਕੇ ਕੈਬਨਿਟ ਮੰਤਰੀ ਦੇ ਘਰ ਛੱਡ ਆਏ। ਇੱਸ ਮੋਕੇ ਤੇ ਉਨ੍ਹਾਂ ਕਾਦੀਆਂ ਦੇ ਨਾਈਬ ਤਹਿਸੀਲਦਾਰ ਅਮਰਜੀਤ ਸਿੰਘ ਨੂੰ ਮੰਗ ਪੱਤਰ ਵੀ ਸੋਂਪਿਆ। ਇੱਸ ਮੋਕੇ ਤੇ ਮੁਲਾਜ਼ਮ ਆਗੂ ਵਿਨੈ ਕੁਮਾਰ ਨੇ ਦੱਸਿਆ ਕਿ ਏ ਜੀ ਪੰਜਾਬ ਵੱਲੋਂ ਇੱਕ ਹਜ਼ਾਰ ਦਫ਼ਤਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਲਿਖਤੀ ਗੱਲ ਕਹੀ ਗਈ ਸੀ। ਪਰ ਸਿੱਖਿਆ ਮੰਤਰੀ ਅਤੇ ਸਿੱਖਿਆ ਅਧਿਕਾਰੀ ਦੇ ਇਸ਼ਾਰੀਆਂ ਤੇ ਏ ਜੀ ਉਨ੍ਹਾਂ ਦੇ ਰਾਹ ਚ ਅੜਿਕਾ ਬਣ ਰਿਹਾ ਹੈ। ਜਦਕਿ ਸਰਵ ਸਿੱਖਿਆ ਅਭਿਆਨ ਦੇ ਤਹਿਤ 8886 ਅਧਿਆਪਕਾਂ ਨੂੰ ਪੱਕਾ ਤੱਕ ਕਰ ਦਿੱਤਾ ਗਿਆ ਹੈ। ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀ ਮੰਗਾਂ ਨੂੰ ਛੇਤੀ ਨਾ ਮਨਿਆਂ ਗਿਆ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰ ਦੇਣਗੇ। ਇੱਸ ਮੋਕੇ ਤੇ ਦਫ਼ਤਰੀ ਕਰਮਚਾਰੀ ਯੁਨੀਅਨ ਪੰਜਾਬ ਦੇ ਪ੍ਰਧਾਨ ਵਿਕਾਸ ਕੁਮਾਰ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਰਾਜਿੰਦਰ ਸਿੰਘ ਮੋਜੂਦ ਸਨ।
https://we.tl/t-IoLXXGTFpn

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: