ਕੋਂਸਲ ਚੋਣਾਂ ਦੇ ਮਦੇਨਜ਼ਰ ਕਾਦੀਆਂ ਪੁਲੀਸ ਨੇ ਕੀਤਾ ਫ਼ਲੈਗ ਮਾਰਚ

ਕੋਂਸਲ ਚੋਣਾਂ ਦੇ ਮਦੇਨਜ਼ਰ ਅੱਜ ਕਾਦੀਆਂ ਪੁਲੀਸ ਨੇ ਸ਼ਹਿਰ ਚ ਫ਼ਲੈਗ ਮਾਰਚ ਕੀਤਾ ਹੈ। ਇੱਸ ਮੋਕੇ ਤੇ ਸ਼੍ਰੀ ਬਲਕਾਰ ਸਿੰਘ ਐਸ ਐਚ ਉ ਥਾਣਾ ਕਾਦੀਆਂ ਨੇ ਦੱਸਿਆ ਕਿ ਲੋਕਾਂ ਚ ਸੁਰਖਿਆ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਇੱਹ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਗੁੰਡਾ ਅਨਸਰ ਨੂੰ ਨਗਰ ਕੋਂਸਲ ਦੀਆਂ ਚੋਣਾਂ ਚ ਕਿਸੇ ਨਾਲ ਵਧੀਕੀ ਨਹੀਂ ਕਰਨ ਦਿੱਤੀ ਜਾਵੇਗੀ। ਲੋਕ ਬੇਖ਼ੋਫ਼ ਹੋਕੇ ਚੋਣ ਲੜਨ ਅਤੇ ਵੋਟਾਂ ਪਾਉਣ। ਇੱਹ ਫ਼ਲੈਗ ਮਾਰਚ ਕਾਦੀਆਂ ਥਾਣੇ ਤੋਂ ਸੁLਰੂ ਹੋਇਆ ਜੋਕਿ ਪੂਰੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਗੁਜ਼ਰਦਾ ਹੋਇਆ ਵਾਪਸ ਥਾਣਾ ਕਾਦੀਆਂ ਚ ਜਾਕੇ ਸਮਾਪਤ ਹੋਇਆ। ਇੱਸ ਮੋਕੇ ਤੇ ਸਬ ਇੰਸਪੈਕਟਰ ਸੁਰਿੰਦਰ ਸਿੰਘ, ਏ ਐਸ ਆਈ ਰਾਜਿੰਦਰ ਸਿੰਘ, ਏ ਐਸ ਆਈ ਮਲਕੀਤ ਸਿੰਘ, ਏ ਐਸ ਆਈ ਸਤਨਾਮ ਸਿੰਘ, ਏ ਐਸ ਆਈ ਬਲਵੰਤ ਸਿੰਘ, ਏ ਐਸ ਆਈ ਪ੍ਰਭਜੋਤ ਸਿੰਘ,ਏ ਐਸ ਆਈ ਦਲਬੀਰ ਸਿੰਘ, ਏ ਐਸ ਆਈ ਸੁੱਖਪਾਲ ਸਿੰਘ, ਏ ਐਸ ਆਈ ਨਿਸ਼ਾਨ ਸਿੰਘ, ਹੈਡ ਕਾਂਸਟੇਬਲ ਬਚਿੱਤਰ ਸਿੰਘ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।
ਫ਼ੋਟੋ: ਕਾਦੀਆਂ ਚ ਪੁਲੀਸ ਫ਼ਲੈਗ ਮਾਰਚ ਕੱਢਦੀ ਹੋਈ

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: