ਗੁਰਦਾਸਪੁਰ ਕੇਂਦਰੀ ਸਹਿਕਾਰੀ ਬੈਂਕ ਕਾਦੀਆਂ ਨੇ ਆਪਣੇ ਕਰਮਚਾਰੀਆਂ ਤੇ 5 ਕਰੋੜ ਰੂਪੈ ਤੋਂ ਵੱਧ ਦੇ ਗ਼ਬਨ ਸਬੰਧੀ ਕੇਸ ਦਰਜ ਕਰਵਾਇਆ

ਕਾਦੀਆਂ ਪੁਲੀਸ ਨੇ ਦੀ ਗੁਰਦਾਸਪੁਰ ਕੇਂਦਰੀ ਸਹਿਕਾਰੀ ਬੈਂਕ ਬ੍ਰਾਂਚ ਕਾਦੀਆਂ ਦੇ ਬ੍ਰਾਂਚ ਮੈਨੇਜਰ ਸ਼੍ਰੀ ਸਰਬਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਗ੍ਰੇਟਰ ਕੈਲਾਸ਼ ਬਟਾਲਾ ਦੀ ਸ਼ਿਕਾਇਤ ਤੇ ਕੀਰਤਨ ਸਿੰਘ ਸਹਾਇਕ ਬ੍ਰਾਂਚ ਮੈਨੇਜਰ (ਸੇਵਾ ਮੁਕਤ) ਪੁੱਤਰ ਦਲਬੀਰ ਸਿੰਘ ਪਿੰਡ ਘੁੰਮਾਣ, ਪ੍ਰਿਤਪਾਲ ਸਿੰਘ ਲੇਖਾਕਾਰ ਸੀਬੀ ਬ੍ਰਾਂਚ ਬਟਾਲਾ ਪੁੱਤਰ ਬਚਨ ਸਿੰਘ ਪਿੰਡ ਭਾਮ,ਵਿਸ਼ਾਲ ਲੇਖਾਕਾਰ ਸੀਬੀ ਬ੍ਰਾਂਚ ਬਟਾਲਾ ਪੁੱਤਰ ਕ੍ਰਿਸ਼ਨ ਚੰਦ ਮੁਹੱਲਾ ਧਰਮਪੁਰਾ ਨੇੜੇ ਕਾਦੀਆਂ ਚੁੰਗੀ ਬਟਾਲਾ ਦੇ ਖ਼ਿਲਾਫ਼ ਗ਼ਬਨ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਾਦੀਆਂ ਬ੍ਰਾਂਚ ਦੇ ਕੰਮਕਾਜ ਅਤੇ ਕਰਜ਼ਾ ਖਾਤਿਆਂ ਦੀ ਜਾਂਚ ਪੜਤਾਲ ਦੀ ਚੈਕਿੰਗ ਕਰਵਾਉਣ ਹਿਤ ਤੈਨਾਤ ਕੀਤੀ ਗਈ ਚੈਕਿੰਗ ਟੀਮ ਨੇ ਆਪਣੀ ਮੁੱਢਲੀ ਜਾਂਚ ਚ ਪਾਇਆ ਹੈ ਕਿ ਉਕਤ ਵਿਅਕਤੀਆਂ ਵੱਲੋਂ ਸਬੰਧਤ ਵੱਖ ਵੱਖ ਕਰਜ਼ਾ ਖਾਤਿਆਂ ਤੋਂ ਲਗਪਗ 5 ਕਰੋੜ 16 ਲੱਖ ਤੀਹ ਹਜ਼ਾਰ ਦੋ ਸੌ ਰੂਪੈ ਦਾ ਮਾਲੀ ਗ਼ਬਨ ਕੀਤਾ ਗਿਆ ਹੈ। ਕਥਿਤ ਤੌਰ ਤੇ ਤਿੰਨੇ ਬੈਂਕ ਕਰਮਚਾਰੀ ਆਪਸੀ ਸਲਾਹ ਮਸ਼ਵਰੇ ਨਾਲ ਬੈਂਕ ਦੇ ਗ੍ਰਾਹਕਾਂ ਦੇ ਖਾਤਿਆਂ ਨਾਲ ਛੇੜਛਾੜ ਕਰਦੇ ਸਨ। ਜਿਸਦੇ ਚਲਦੀਆਂ ਉਹ ਇਨ੍ਹੀਂ ਵੱਡੀ ਰਕਮ ਦਾ ਗ਼ਬਨ ਕਰਨ ਚ ਕਾਮਯਾਬ ਹੋ ਸਕੇ। ਕਾਦੀਆਂ ਪੁਲੀਸ ਨੇ ਇਸ ਸਬੰਧ ਚ ਐਫ਼ ਆਈ ਆਰ ਨੰਬਰ 2 ਮਿਤੀ 29-01-21 ਨੂੰ ਧਾਰਾ 409,120 ਬੀ ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਕਿਸੇ ਵੀ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: