ਜਲ ਸਪਲਾਈ ਠੇਕਾ ਵਰਕਰਾਂ ਨੇ ਪਰਿਵਾਰਾਂ ਸਮੇਤ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੀ ਕੋਠੀ ਮੁਹਰੇ ਧਰਨਾ ਦਿੱਤਾ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਅੱਜ ਸਥਾਨਕ ਦਾਣਾ ਮੰਡੀ ਇੱਕਠੇ ਹੋਏ। ਹਾਕਮ ਸਿੰਘ ਮੀਤ ਪ੍ਰਧਾਨ ਜਲ ਸਪਲਾਈ ਅਤੇ ਠੇਕਾ ਵਰਕਰ ਪੰਜਾਬ ਨੇ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਕਿਸਾਨਾਂ ਨਾਲ ਮਿਲਕਰ ਰੋਸ਼ ਪ੍ਰਦਰਸ਼ਨ ਕੀਤਾ। ਇੱਸ ਮੋਕੇ ਤੇ ਉਨ੍ਹਾਂ ਠੇਕਾ ਕਰਮੀਆਂ ਨੂੰ ਪੱਕਾ ਕੀਤੇ ਜਾਣ, ਜਲ ਘਰਾਂ ਦਾ ਪੰਚਾਇਤੀਕਰਨ ਬੰਦ ਕੀਤੇ ਜਾਣ ਅਤੇ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਨਾ ਕੀਤੇ ਜਾਣ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਜੋ ਵੀ ਭਾਵੇ ਰਾਜ ਹੋਵੇ ਜਾਂ ਕੇਂਦਰ ਸੱਤਾ ਚ ਆਉਣ ਤੋਂ ਪਹਿਲਾਂ ਸਾਡੀ ਮੰਗਾ ਪ੍ਰਵਾਨ ਕਰਨ ਦਾ ਕਹਿਕੇ ਵੋਟਾਂ ਲੈ ਲੈਂਦੀ ਹੈ ਪਰ ਸੱਤਾ ਚ ਬੈਠਣ ਤੋਂ ਬਾਅਦ ਸਾਡੀਆਂ ਮੰਗਾਂ ਨਜ਼ਰ ਅੰਦਾਜ਼ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰੇ। ਇੱਸ ਤੋਂ ਬਾਅਦ ਇੱਹ ਪ੍ਰਦਰਸ਼ਨਕਾਰੀ ਸ਼ਹਿਰ ਦੇ ਵੱਖ ਵੱਖ ਹਿਿਸਆਂ ਤੋਂ ਗੁਜ਼ਰਦੇ ਹੋਏ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਮੁਹਰੇ ਪਹੁੰਚੇ ਅਤੇ ਧਰਨੇ ਤੇ ਬੈਠ ਗਏ। ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਸ਼ਹਿਰ ਤੋਂ ਬਾਹਰ ਸਨ ਜਿਸਦੇ ਕਾਰਨ ਉਨ੍ਹਾਂ ਨੇ ਕਾਦੀਆਂ ਸਬ ਤਹਿਸੀਲ ਦੇ ਨਾਈਬ ਤਹਿਸੀਲਦਾਰ ਅਮਰਜੀਤ ਸਿੰਘ ਰਾਹੀਂ ਪ੍ਰਦਰਸ਼ਨ ਕਾਰੀਆਂ ਨੂੰ ਉਨ੍ਹਾਂ ਦੇ 5 ਮੈਂਬਰੀ ਪ੍ਰਤਿਿਨਧੀ ਮੰਡਲ ਨੂੰ 7 ਜਨਵਰੀ ਨੂੰ ਸਵੇਰੇ ਸਾਢੇ ਨੋ ਵਜੇ ਚੰਡੀਗੜ ਮੀਟਿੰਗ ਕਰਨ ਲਈ ਚੰਡੀਗੜ ਆਉਣ ਦਾ ਸੱਦਾ ਦਿੱਤਾ ਹੈ। ਪ੍ਰਦਰਸ਼ਨ ਕਾਰੀਆਂ ਨੇ ਇੱਸ ਮੋਕੇ ਕੈਬਨਿਟ ਮੰਤਰੀ ਦੀ ਕੋਠੀ ਚ ਨਾਈਬ ਤਹਿਸੀਲਦਾਰ ਅਮਰਜੀਤ ਸਿੰਘ ਨੂੰ ਆਪਣਾ ਮੰਗ ਪੱਤਰ ਵੀ ਸੋਂਪਿਆ। ਇੱਸ ਮੋਕੇ ਤੇ ਹਾਕਮ ਸਿੰਘ ਧਨੇਜਾ, ਵਰਿੰਦਰ ਸਿੰਘ ਮੋਮੀ, ਤੇਜਿੰਦਰ ਸਿੰਘ ਮਾਨ, ਉਂਕਾਰ ਸਿੰਘ ਟਾਂਡਾ, ਜਗਰੂਪ ਸਿੰਘ ਅਤੇ ਪ੍ਰਦੂਮਨ ਸਿੰਘ ਨੇ ਸੰਬੋਧਣ ਕੀਤਾ। ਇਨ੍ਹਾਂ ਆਗੂਆਂ ਨੇ ਦੱਸਿਆ ਕਿ 11 ਜਨਵਰੀ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਬਠਿੰਡਾ ਚ ਉਹ ਧਰਨਾ ਦੇਣਗੇ। ਇੱਸ ਮੋਕੇ ਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਜਿ਼ਲਾ ਗੁਰਦਾਸਪੁਰ ਦੇ ਲਖਵਿੰਦਰ ਸਿੰਘ ਮੰਜਿਆਵਾਲੀ, ਬਲਾਕ ਪ੍ਰਧਾਨ ਸਤਨਾਮ ਸਿੰਘ ਕੋਟ ਟੋਡਰ ਮੱਲ, ਮਨਰੇਗਾ ਕਰਮਚਾਰੀ ਯੁਨੀਅਨ ਦੇ ਹਰਿੰਦਰਪਾਲ ਸਿੰਘ ਜੋਸ਼ਨ, ਜਗਤਾਰ ਸਿੰਘ ਖੁੰਡਾ ਆਦਿ ਸ਼ਾਮਿਲ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: