ਡੀ ਸੀ ਦੇ ਹੁਕਮਾਂ ਤੇ ਡਰੋਨ ਰਾਹੀਂ ਨਗਰ ਕੋਂਸਲਾਂ ਦਾ ਹੋ ਰਿਹਾ ਹੈ ਸਰਵੇਖਣ: ਐਸ ਐਚ ਉ ਕਾਦੀਆਂ

ਪਿਛਲੇ ਕੁੱਝ ਦਿਨਾਂ ਤੋਂ ਕਾਦੀਆਂ ਚ ਵਿਖਾਈ ਦਿੱਤੇ ਡਰੋਨ ਸਬੰਧੀ ਕਾਦੀਆਂ ਥਾਣਾ ਦੇ ਐਸ ਐਚ ਉ ਸ਼੍ਰੀ ਬਲਕਾਰ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਥਾਨਕ ਸਰਕਾਰਾਂ ਵੱਲੋਂ ਜ਼ਿਲੇ ਭਰ ਦੀਆਂ ਨਗਰ ਕੋਂਸਲਾਂ ਦਾ ਸਰਵੇਖਣ ਕਰਵਾਇਆ ਜਾ ਰਿਹਾ ਹੈ। ਇੱਸ ਸਰਵੇਖਣ ਡਰੋਨ ਰਾਹੀਂ ਜ਼ਿਲਾ ਮੈਜਿਸਟਰੇਟ ਸ਼੍ਰੀ ਮੁਹੰਮਦ ਇਸ਼ਫ਼ਾਕ ਦੇ ਹੁੱਕਮਾਂ ਅਤੇ ਮਨਜ਼ੂਰੀ ਤੋਂ ਬਾਅਦ 28 ਦਸੰਬਰ ਤੋਂ ਕਰਵਾਇਆ ਜਾ ਰਿਹਾ ਹੈ। ਇੱਸ ਲਈ ਸ਼ਹਿਰ ਵਾਸੀਆਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇੱਹ ਗੱਲ ਵਰਨਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਕਾਦੀਆਂ ਚ ਕਈ ਵਾਰ ਡਰੋਨ ਉਡਦਾ ਵਿਖਾਈ ਦਿੰਦਾ ਰਿਹਾ ਹੈ। ਜਿਸਤੋਂ ਬਾਅਦ ਸਥਾਨਕ ਪੁਲੀਸ ਅਤੇ ਸੁਰਖਿਆ ਏਜੰਸੀਆਂ ਅਲਰਟ ਹੋ ਗਈਆਂ ਸਨ। ਪਰ ਐਸ ਐਚ ਉ ਕਾਦੀਆਂ ਸ਼੍ਰੀ ਬਲਕਾਰ ਸਿੰਘ ਦੇ ਵੱਲੋਂ ਇੱਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਂਹ ਲਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: