ਦੋ ਸਾਲ ਪਹਿਲਾਂ ਮਰ ਚੁਕੀ ਮਹਿਲਾ ਦੇ ਖਾਤੇ ਤੋਂ ਪੈਸੇ ਨਿਕਲਵਾਏ

ਲਗਪਗ ਸਵਾ ਦੋ ਸਾਲ ਪਹਿਲਾਂ ਮਰ ਚੁੱਕੀ ਇੱਕ ਮਹਿਲਾ ਦੇ ਖਾਤੇ ਤੋਂ ਇੱਕ ਲੱਖ 18 ਹਜ਼ਾਰ ਰੂਪੈ ਤੋਂ ਵੱਧ ਦੀ ਰਕਮ ਧੌਖੇ ਨਾਲ ਨਿਕਲਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਸ ਸਬੰਧ ਚ ਜਯੋਤੀ ਪੁੱਤਰੀ ਬਲਦੇਵ ਮਸੀਹ ਵਾਸੀ ਪਿੰਡ ਕਾਹਲਵਾਂ ਥਾਣਾ ਕਾਦੀਆਂ ਨੇ ਅੱਜ ਪੁਲੀਸ ਨੂੰ ਇੱਕ ਦਰਖ਼ਾਸਤ ਦਿੱਤੀ ਹੈ ਜਿਸ ਚ ਉਸਨੇ ਲਿਖਿਆ ਹੈ ਕਿ ਉਸਦੀ ਮਾਂ ਅਮਤੁਲ ਦੀ ਸੰਖੇਪ ਬੀਮਾਰੀ ਕਾਰਨ 2018 ਚ ਜਦਕਿ ਉਸਦੇ ਪਿਤਾ ਬਲਦੇਵ ਮਸੀਹ ਦੀ ਮੌਤ 2016 ਇੱਕ ਸੜਕ ਹਾਦਸੇ ਚ ਹੋ ਗਈ ਸੀ। ਬਲਦੇਵ ਮਸੀਹ ਦੇ ਕੋਈ ਔਲਾਦ ਨਾ ਹੋਣ ਕਾਰਨ ਉਸਦੇ ਜੰਨਮ ਹੁੰਦੀਆ ਹੀ ਉਸਨੂੰ ਗੋਦ ਲੈ ਲਿਆ ਗਿਆ ਸੀ। ਉਸਦੇ ਪਿਤਾ ਦੀ ਸੜਕ ਹਾਦਸੇ ਤੇ ਮੌਤ ਹੋਣ ਤੇ ਉਸਦੀ ਮਾਤਾ ਦੇ ਖਾਤੇ ਹਰਜਾਨੇ ਦੀ ਰਕਮ ਜਮਾਂ ਸੀ ਜਦਕਿ ਉਸਨੂੰ ਹਰ ਮਹੀਨੇ ਪੈਂਸ਼ਨ ਵੀ ਆਉਂਦੀ ਸੀ। ਉਸਦੀ ਮਾਂ ਨੇ ਬੈਂਕ ਆਫ਼ ਬੜੋਦਾ ਸ਼ਾਖ਼ਾ ਕਾਦੀਆਂ ਚ ਆਪਣਾ ਖਾਤਾ ਖੁਲਵਾਇਆ ਸੀ ਜਿਸ ਵਿੱਚ 1 ਲੱਖ 18 ਹਜ਼ਾਰ ਰੂਪੈ ਤੋਂ ਵੱਧ ਦੀ ਰਕਮ ਮੋਜੂਦ ਸੀ। ਬੈਂਕ ਦੇ ਅਧਿਕਾਰੀ ਨੇ ਉਸਨੂੰ ਦੱਸਿਆ ਸੀ ਕਿ ਜਦੋਂ ਉਹ ਇਸ ਸਮੇਂ ਨਾਬਾਲਗ਼ ਹੈ ਜਦੋਂ ਉਹ ਬਾਲਗ਼ ਹੋਵੇਗੀ ਤਾਂ ਹੀ ਉਹ ਆਪਣੀ ਮਾਂ ਦੇ ਖਾਤੇ ਚ ਜੰਮਾ ਰਕਮ ਨਿਕਲਵਾਉਣ ਦੀ ਹਕਦਾਰ ਹੋਵੇਗੀ। ਜਯੋਤੀ ਨੇ ਦੱਸਿਆ ਉਸਦੇ ਚਾਚਾ ਹਰਪਾਲ ਮਸੀਹ ਅਤੇ ਚਾਚੀ ਆਸ਼ਾ ਜਿਨ੍ਹਾ ਕੋਲ ਉਹ ਆਪਣੇ ਮਾਂਪੇ ਦੀ ਮੌਤ ਤੋਂ ਬਾਅਦ ਉਨ੍ਹਾਂ ਕੋਲ ਰਹਿ ਰਹੀ ਹੈ ਨੇ ਸਲਾਹ ਦਿੱਤੀ ਕਿ ਉਹ ਬੈਂਕ ਜਾਕੇ ਆਪਣੀ ਮਾਂ ਦਾ ਖਾਤਾ ਅਪਡੇਟ ਕਰਵਾ ਲਵੇ। ਜਦੋਂ ਉਹ ਆਪਣਾ ਖਾਤਾ ਅਪਡੇਟ ਕਰਵਾਉਣ ਲਈ ਆਪਣੇ ਚਾਚੇ ਨਾਲ ਬੈਂਕ ਗਈ ਤਾਂ ਬੈਂਕ ਅਧਿਕਾਰੀ ਨੇ ਦੱਸਿਆ ਕਿ ਉਸਦੀ ਸਵਰਗਵਾਸੀ ਮਾਂ ਦੇ ਖਾਤੇ ਚ ਕੇਵਲ 2300 ਰੂਪੈ ਬਾਕੀ ਬਚੇ ਹਨ। ਜਿਸਤੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਯੋਤੀ ਨੂੰ ਬੈਂਕ ਨੇ ਦੱਸਿਆ ਕਿ ਜੋ ਰਕਮ ਖਾਤੇ ਤੋਂ ਕੱਢੀ ਗਈ ਹੈ ਉਹ ਏ ਟੀ ਐਮ ਰਾਹੀ ਕੱਢੀ ਗਈ ਹੈ। ਜਿਸਤੇ ਜਯੋਤੀ ਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਕਿ ਉਸਦੀ ਮਾਂ ਨੇ ਕਦੇ ਏ ਟੀ ਐਮ ਲਿਆ ਹੀ ਨਹੀਂ ਹੈ। ਉਸਨੇ ਦੋਸ਼ ਲਾਇਆ ਹੈ ਕਿ ਕਿਸੇ ਬੈਂਕ ਕਰਮੀ ਦੀ ਮਿਲੀ ਭਗਤ ਨਾਲ ਉਸਦੇ ਨਾਲ ਇੱਹ ਧੋਖਾਧੜੀ ਹੋਈ ਹੈ। ਬੈਂਕ ਨੇ ਜਯੋਤੀ ਨੂੰ ਸਲਾਹ ਦਿਤੀ ਕਿ ਜਿਸ ਜਿਸ ਏ ਟੀ ਐਮ ਤੋਂ ਪੈਸੇ ਕੱਢੇ ਗਏ ਹਨ ਉਨ੍ਹਾਂ ਬੈਂਕਾਂ ਦੇ ਨਾਲ ਉਹ ਸੰਪਰਕ ਕਰੇ। ਜਯੋਤੀ ਦਾ ਕਹਿਣਾ ਹੈ ਕਿ ਇੱਹ ਸਥਾਨਕ ਬੈਂਕ ਦਾ ਕੰਮ ਹੈ ਕਿ ਉਹ ਜਿਨ੍ਹਾਂ ਏ ਟੀ ਐਮ ਤੋਂ ਪੈਸੇ ਕਢਵਾਏ ਗਏ ਹਨ ਉਨ੍ਹਾਂ ਦੀ ਸੀ ਸੀ ਟੀ ਵੀ ਫ਼ੁਟੇਜ ਹਾਸਲ ਕਰਕੇ ਪੁਲੀਸ ਕਾਰਵਾਈ ਕਰੇ। ਇੱਸ ਸਬੰਧ ਚ ਅੱਜ ਉਸਨੇ ਕਾਦੀਆਂ ਥਾਣੇ ਚ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਇੱਸ ਸਬੰਧ ਚ ਸਥਾਨਕ ਐਸ ਐਚ ਉ ਬਲਕਾਰ ਸਿੰਘ ਨੇ ਏ ਐਸ ਆਈ ਜੋਗਿੰਦਰ ਸਿੰਘ ਨੂੰ ਇੱਸ ਮਾਮਲੇ ਦੀ ਜਾਂ ਸੋਂਪੀ ਹੈ। ਜਯੋਤੀ ਅਤੇ ਉਸਦੇ ਚਾਚਾ ਚਾਚੀ ਨੇ ਜਯੋਤੀ ਨੂੰ ਇਨਸਾਫ਼ ਦਿੱਤੇ ਜਾਣ ਦੀ ਮੰਗ ਪੁਲੀਸ ਅਤੇ ਬੈਂਕ ਪ੍ਰਸ਼ਾਸਨ ਤੋਂ ਕੀਤੀ ਹੈ। ਬੈਂਕ ਦੇ ਅਧਿਕਾਰੀਆਂ ਨਾਲ ਇਸ ਸਬੰਧ ਚ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

https://we.tl/t-o0cQQ2DeZP

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: