ਖ਼ੁਦਾ ਅਤੇ ਇਸਲਾਮ ਨਾਲ ਸੱਚੀ ਮੁਹਬਤ ਕਰਨ ਲਈ ਕਿਸੇ ਵੀ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਆਪਣੇ ਦੇਸ਼ ਨਾਲ ਮੁਹਬਤ ਕਰੇ: ਇਮਾਮ ਜਮਾਤੇ ਅਹਿਮਦੀਆ

 ਅਹਿਮਦੀਆ ਮੁਸਲਿਮ ਜਮਾਤ ਨੇ ਦੇਸ਼ ਵਾਸੀਆਂ ਨੂੰ ਗਨਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ਹੈ। ਜਮਾਤੇ ਅਹਿਮਦੀਆ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ 26 ਜਨਵਰੀ ਨੂੰ ਦੇਸ਼ ਦਾ ਇਤਿਹਾਸਿਕ ਦਿਨ ਹੈ। ਜੋ ਦੇਸ਼ ਦੀ ਤਰੱਕੀ ਚ ਵਿਸ਼ੇਸ਼ ਸਥਾਨ ਰੱਖਦਾ ਹੈ। ਭਾਰਤ ਦੀ ਆਜ਼ਾਦੀ ਦੇ ਢਾਈ ਸਾਲਾਂ ਬਾਅਦ ਸਨ 1950 ਚ ਭਾਰਤ ਨੂੰ ਜਮਹੂਰੀ ਨਿਜ਼ਾਮ ਵਾਲੀ ਸਰਕਾਰ ਸਥਾਪਿਤ ਕੀਤੇ ਜਾਣ ਦੀ ਘੋਸ਼ਣਾ ਕੀਤੀ ਗਈ ਸੀ।

ਭਾਰਤ ਨੂੰ ਇੱਹ ਮਾਨ ਪ੍ਰਾਪਤ ਹੈ ਕਿ ਆਬਾਦੀ ਦੇ ਆਧਾਰ ਤੇ ਵਿਸ਼ਵ ਦਾ ਸਭ ਤੋਂ ਵੱਡਾ ਜਮਹੂਰੀ ਦੇਸ਼ ਹੈ ਜਿਥੇ ਹਰ ਧਰਮ,ਰੰਗ, ਨਸਲ, ਕਲਚਰ ਅਤੇ ਭਾਸ਼ਾਂਵਾ ਬੋਲਣ ਵਾਲੇ ਲੋਕ ਵਸਦੇ ਹਨ। ਵਿਸ਼ਵ ਵਿਆਪੀ ਮੁਸਲਿਮ ਜਗਤ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾਤੁਲ ਮਸੀਹ ਅਲ ਖ਼ਾਮਿਸ ਨੇ ਜਰਮਨੀ ਵਿੱਚ ਸਨ 2012 ਵਿੱਚ ਇੱਕ ਸਬੰਧੋਣ ਚ ਫ਼ਰਮਾਇਆ ਸੀ ਕਿ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ-ਅਲੈਹੇਵਸਲਮ ਨੇ ਇੱਹ ਸਿਖਿਆ ਦਿੱਤੀ ਸੀ ਕਿ ਵਤਨ ਤੋਂ ਮੁਹਬਤ ਕਰਨਾ ਇਮਾਨ ਦਾ ਹਿੱਸਾ ਹੈ। ਇੱਸ ਲਈ ਇਸਲਾਮ ਦੇ ਹਰ ਪੈਰੋਕਾਰ ਨੂੰ ਸੱਚੇ ਦਿੱਲ ਤੋਂ ਦੇਸ਼ ਭਗਤੀ ਦੀ ਭਾਵਨਾ ਅਤੇ ਜਜ਼ਬਾ ਆਪਣੇ ਅੰਦਰ ਵੇਖਣਾ ਚਾਹੀਦਾ ਹੈ। ਖ਼ੁਦਾ ਅਤੇ ਇਸਲਾਮ ਦੀ ਸੱਚੀ ਮੁਹਬਤ ਕਰਨ ਲਈ ਕਿਸੇ ਵੀ ਵਿਅਕਤੀ ਦੇ ਲਈ ਜ਼ਰੂਰੀ ਹੈ ਕਿ ਉਹ ਆਪਣੇ ਦੇਸ਼ ਨਾਲ ਪ੍ਰੇਮ ਕਰੇ। ਇੱਸ ਲਈ ਇਹੱ ਬਿਲਕੁਲ ਸਪਸ਼ਟ ਹੈ ਕਿ ਕਿਸੇ ਵਿਅਕਤੀ ਦੀ ਖ਼ੁਦਾ ਨਾਲ ਮੁਹਬਤ ਅਤੇ ਦੇਸ਼ ਨਾਲ ਪ੍ਰੇਮ ਦੇ ਵਿੱਚਕਾਰ ਕੋਈ ਟਕਰਾਅ ਪੈਦਾ ਨਹੀਂ ਕਰਦੀ। ਕਿਉਂਕਿ ਵਤਨ ਨਾਲ ਮੁਹਬਤ ਕਰਨ ਨੂੰ ਇਸਲਾਮ ਦਾ ਇੱਕ ਹਿਸਾ ਬਣਾ ਦਿੱਤਾ ਗਿਆ ਹੈ। ਇਸ ਲਈ ਸਪਸ਼ਟ ਹੈ ਕਿ ਇੱਕ ਮੁਸਲਮਾਨ ਨੂੰ ਆਪਣੇ ਵਤਨ ਨਾਲ ਵਫ਼ਾਦਾਰੀ ਦੇ ਉਚੇ ਮਿਆਰ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਖ਼ੁਦਾ ਨੂੰ ਮਿਲਣ ਅਤੇ ਉਸਦੀ ਨੇੜਤਾ ਪ੍ਰਾਪਤ ਕਰਨ ਦਾ ਇੱਕ ਜ਼ਰਿਆ ਹੈ। ਇੱਸ ਲਈ ਨਾਮੁਮਕਿਨ ਹੈ ਕਿ ਇੱਕ ਸੱਚੇ ਮੁਸਲਮਾਨ ਦੀ ਖ਼ੁਦਾ ਨਾਲ ਮੁਹਬਤ, ਇਸਦੀ ਵਤਨ ਨਾਲ ਸੱਚੀ ਮੁਹਬਤ ਅਤੇ ਵਫ਼ਾਦਾਰੀ ਦੀ ਰਾਹ ਚ ਕਦੇ ਵੀ ਰੁਕਾਵਟ ਨਾ ਬਣੇ। ਜਮਾਤੇ ਅਹਿਮਦੀਆ ਨੇ ਇਮਾਮ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਦੀ ਨਸੀਹਤਾਂ ਤੇ ਅਮਲ ਕਰਨ ਅਤੇ ਦੇਸ਼ ਦੀ ਤਰਕੀ ਅਤੇ ਮਾਨਵਤਾ ਦੀ ਸੇਵਾ ਕਰਨ ਲਈ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: