ਅਕਾਲੀ ਦਲ (ਬਾਦਲ) ਅਤੇ ਭਾਜਪਾ ਉਮਦੀਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਇੱਥੇ ਨਗਰ ਕੌਂਸਲ ਚੋਣਾਂ ਲਈ ਅਕਾਲੀ ਦਲ (ਬਾਦਲ) ਨੇ ਕਾਦੀਆਂ ਦੀ ਸਾਰੀ 15 ਵਾਰਡਾਂ ਚ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤੇ ਹਨ। ਭਾਜਪਾ ਨੇ ਵੀ ਚੰਦ ਵਾਰਡਾਂ ਚ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ। ਅੱਜ ਸਵੇਰੇ ਪੁਲੀਸ ਨੇ ਸਬ-ਤਹਿਸੀਲ ਕਾਦੀਆਂ ਨੂੰ ਜਾਂਦੇ ਸਾਰੇ ਰਸਤੇ ਸੀਲ ਕਰ ਦਿੱਤੇ ਸਨ।

ਰਿਟਰਨਿੰਗ ਅਫ਼ਸਰ ਸ਼੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਕਾਦੀਆਂ ਨਗਰ ਕੌਂਸਲ ਦੀ 15 ਵਾਰਡਾਂ ਲਈ ਕੁਲ 73 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ। ਕਾਦੀਆਂ ਦੇ ਐਚ ਐਚ ਉ ਸ਼੍ਰੀ ਬਲਕਾਰ ਸਿੰਘ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਦਾ ਅਮਲ ਸ਼ਾਂਤਿ ਨਾਲ ਪੂਰਾ ਹੋ ਗਿਆ ਹੈ। ਅਕਾਲੀ ਦਲ (ਬਾਦਲ) ਦੇ ਜਥੇਬੰਦਕ ਕੌਮੀ ਜਨਰਲ ਸਕੱਤਰ ਗੁਰਇਕਬਾਲ ਸਿੰਘ ਮਾਹਲ ਅਤੇ ਐਸ ਜੀ ਪੀ ਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੀ 15 ਵਾਰਡਾਂ ਚ ਉਮੀਦਵਾਰ ਖੜੇ ਕੀਤੇ ਹਨ। ਜਦਕਿ ਕਾਂਗਰਸ ਨੇ 15 ਵਾਰਡਾਂ ਚ 13 ਜਦਕਿ ਦੋ ਆਜ਼ਾਦ ਉਮੀਦਵਾਰ ਉਨ੍ਹਾਂ ਦੇ ਸਮਰਥਨ ਤੋਂ ਖੜੇ ਕੀਤੇ ਗਏ ਹਨ। ਭਾਜਪਾ ਦੇ ਸੀਨਿਅਰ ਆਗੂ ਡਾਕਟਰ ਕਮਲ ਜਯੋਤੀ ਨੇ ਦੱਸਿਆ 6 ਅਤੇ 12 ਵਾਰਡ ਨੂੰ ਛੱਡਕੇ ਬਾਕੀ ਦੀ ਵਾਰਡਾਂ ਚ ਉਨ੍ਹਾਂ ਨੇ ਆਪਣੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਚ ਉਤਾਰੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: