ਅਧਿਆਪਕਾਂ ਨੇ ਨੋਟੀਫ਼ੀਕੇਸ਼ਨ ਦੀ ਕਾਪੀਆਂ ਸਾੜੀਆਂ

ਅੱਜ ਕਾਦੀਆਂ ਅਤੇ ਆਲੇ ਦੁਆਲੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਨਿਉ ਪੈਂਨਸ਼ਨ ਸਕੀਮ ਦੇ ਨੋਟੀਫ਼ੀਕੇਸ਼ਨ ਦੀਆਂ ਕਾਪੀਆਂ ਸਾੜੀਆਂ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ

ਮੁਕੇਸ਼ ਕੁਮਾਰ ਨੇ ਦੱਸਿਆ ਕਿ 2019 ਚ ਕੇਂਦਰ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਐਨਪੀਸੀ (ਨੈਸ਼ਨਲ ਪੈਂਨਸ਼ਨ ਸਕੀਮ) ਦਾ ਲਾਭ ਦੇਣ ਲਈ 10 ਤੋਂ 14 ਫ਼ੀਸਦੀ ਦਾ ਵਾਧਾ ਕੀਤਾ ਸੀ ਤਾਕਿ ਕਰਮਚਾਰੀਆਂ ਦੀ ਆਮਦਨ ਚ ਵਾਧਾ ਹੋ ਸਕੇ। ਪਰ ਹੁਣ ਸਕਰਾਰ ਸਰਕਾਰੀ ਕਰਮਚਾਰੀਆਂ ਤੇ ਵਾਧੂ ਬੋਝ ਪਾਕੇ ਆਪਣਾ ਖ਼ਜ਼ਾਨਾ ਭਰਨਾ ਚਾਹੀਦੀ ਹੈ। ਆਪਣਾ ਵਿਰੋਧ ਪ੍ਰਗਟ ਕਰਨ ਲਈ ਸਰਕਾਰੀ ਸਕੂਲਾਂ ਦੇ ਅਧਿਆਪਕ ਨੇੜਲੇ ਕਸਬਾ ਵਡਾਲਾ ਗੰ੍ਰਥੀਆਂ ਚ ਸਰਕਾਰੀ ਸਕੂਲ ਚ ਇੱਕਠੇ ਹੋਏ। ਅਤੇ ਆਪਣਾ ਰੋਸ਼ ਪ੍ਰਗਟ ਕਰਨ ਲਈ ਨੋਟੀਫ਼ੀਕੇਸ਼ਨ ਦੀ ਕਾਪੀਆਂ ਸਾੜੀਆਂ। ਇੱਸੇ ਤਰ੍ਹਾਂ ਕਾਦੀਆਂ ਚ ਪ੍ਰਭਾਕਰ ਚੋਕ ਚ ਵੀ ਅਧਿਆਪਕ ਇਕਠੇ ਹੋਏ ਅਤੇ ਉਨ੍ਹਾਂ ਨੇ ਵੀ ਨੋਟੀਫ਼ੀਕੇਸ਼ਨ ਦੀ ਕਾਪੀਆਂ ਸਾੜੀਆਂ। ਇਨ੍ਹਾਂ ਅਧਿਆਪਕਾਂ ਨੇ ਇੱਹ ਨੋਟੀਫ਼ੀਕੇਸ਼ਨ ਤੁਰੰਤ ਰੱਦ ਕੀਤੀ ਜਾਣ ਦੀ ਮੰਗ ਕੀਤੀ। ਇੱਸ ਮੋਕੇ ਤੇ ਮੋਹਿਤ ਗੁਪਤਾ, ਮੁਕੇਸ਼ ਕੁਮਾਰ, ਪਵਨ ਕੁਮਾਰ, ਅਮਰਜੀਤ ਸਿੰਘ, ਵਿਪਨ ਕੁਮਾਰ ਅਤੇ ਪ੍ਰਦੀਪ ਕੁਮਾਰ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: