ਅਪਾਹਿਜਾਂ ਦੇ ਕੈਂਪ ਚ ਪਰਚੀ ਲਈ ਅੰਗਹੀਣਾ ਨੂੰ ਲਾਈਨਾਂ ਚ ਲਗਣਾ ਪਿਆ

ਅੱਜ ਭਾਰਤ ਵਿਕਾਸ ਪਰਿਸ਼ਦ ਸ਼ਾਖ਼ਾ ਕਾਦੀਆਂ ਵੱਲੋਂ ਪੂਰੀ ਸੇਵਾ ਭਾਵਨਾ ਨਾਲ ਅਪਾਹਿਜਾਂ ਲਈ ਪੰਡਿਤ ਲੇਖ ਰਾਮ ਆਰਿਆ ਮਹਿਲਾ ਕਾਲਜ ਕਾਦੀਆਂ ਚ ਅੰਗਹੀਣਾਂ ਲਈ ਮੁਫ਼ਤ ਨਕਲੀ ਅੰਗ ਵੰਡਣ ਲਈ ਸ਼ਿਵਿਰ ਲਗਾਇਆ ਗਿਆ। ਪਰ ਇੱਸ ਮੋਕੇ ਤੇ ਸ਼ਰਮਸਾਰ ਕਰਨ ਵਾਲੀ ਗੱਲ ਇਹ ਰਹੀ ਕਿ ਅਪਾਹਿਜਾਂ ਨੂੰ ਡਾਕਟਰ ਨੂੰ ਚੈਕ ਅੱਪ ਕਰਵਾਉਣ ਲਈ ਪਰਚੀ ਬਣਾਉਣ ਲਈ ਲਾਈਨਾਂ ਚ ਲੱਗਕੇ ਕਾਫ਼ੀ ਦੇਰ ਇੰਤਜ਼ਾਰ ਕਰਨਾ ਪਿਆ। ਜਦਕਿ ਪ੍ਰਬੰਧਕਾਂ ਵੱਲੋਂ ਚੈਕ ਅੱਪ ਲਈ ਆਏ ਸਟਾਫ਼ ਨੂੰ ਸਪਸ਼ਟ ਹਿਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਆਪ ਅਪਾਹਿਜਾਂ ਕੋਲ ਜਾਕੇ ਉਨ੍ਹਾਂ ਦਾ ਨਾਂ ਰਜਿਸਟਰ ਕਰਨ ਅਤੇ ਪਰਚੀ ਬਣਾਕੇ ਦੇਣ। ਪਰ ਸਟਾਫ਼ ਵੱਲੋਂ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ। ਜਿਸਦੇ ਚਲਦੇ ਕਈ ਅਪਾਹਿਜ ਬਿਨਾਂ ਚੈਕ ਕਰਵਾਏ ਵਾਪਸ ਘਰਾਂ ਨੂੰ ਮੁੱੜ ਗਏ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: