ਕਾਦੀਆਂ ਚ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਪਤਨੀ ਨਾਲ ਵੋਟ ਪਾਈ

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਪਣੀ ਪਤਨੀ ਨਾਲ ਅੱਜ ਵਾਰਡ ਨੰਬਰ 5 ਲਈ ਸਥਾਨਕ ਬਿਜਲੀ ਘਰ ਬਣੇ ਬੂਥ ਚ ਆਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਵੋਟ ਪਾਉਣ ਮਗਰੋਂ ਪਤੱਰਕਾਰਾਂ ਨਾਲ ਗੱਲਬਾਤ ਕਰਦੀਆਂ ਉਨ੍ਹਾਂ ਕਿਹਾ ਕਿ ਲੋਕੀ ਅਮਨ ਨਾਲ ਆਪਣੀ ਮਰਜ਼ੀ ਨਾਲ ਵੋਟ ਪਾ ਰਹੇ ਹਨ। ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ।

ਲੋਕੀ ਵਿਕਾਸ ਨੂੰ ਵੇਖਕੇ ਵੋਟ ਪਾ ਰਹੇ ਹਨ। ਕਾਂਗਰਸ ਬੜੀ ਸ਼ਾਨੋ ਸ਼ੋਕਤ ਨਾਲ ਜਿਤ ਹਾਸਲ ਕਰੇਗੀ।ਇਨ੍ਹਾਂ ਚੋਣਾਂ ਚ ਕਾਂਗਰਸ ਦੀ ਜਿੱਤ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਬੱਲੇ ਬੱਲੇ ਹੋਵੇਗੀ। ਵਾਰਡ ਬੰਦੀ ਨੂੰ ਲੈਕੇ ਅਕਾਲੀ ਦਲ (ਬਾਦਲ) ਵੱਲੋਂ ਕੀਤੇ ਏਤਰਾਜ਼ ਅਤੇ ਧੱਕੇਸ਼ਾਹੀ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦੀਆਂ ਉਨ੍ਹਾਂ ਕਿਹਾ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਹੈ। ਅਸੀਂ ਕਿਸੇ ਦੇ ਵੀ ਪੇਪਰ ਰੱਦ ਨਹੀਂ ਕਰਵਾਏ। ਸਾਰੇ ਇਛੁੱਕ ਉਮੀਦਵਾਰ ਚੋਣ ਲੜ ਰਹੇ ਹਨ। ਸਵੇਰੇ ਵੋਟਰਾਂ ਦੀ ਗਿਣਤੀ ਬੂਥਾਂ ਚ ਘੱਟ ਵੇਖਣ ਨੂੰ ਮਿਲੀ।ਪਰ ਬਾਅਦ ਚ ਲੋਕੀ ਘਰੋਂ ਬਾਹਰ ਵੋਟਾਂ ਪਾਉਣ ਲਈ ਨਿਕਲਣ ਲਗੇ। ਦੂਜੇ ਪਾਸੇ ਡੀ ਐਸ ਪੀ ਕਾਦੀਆਂ ਸ਼੍ਰੀ ਹਰਕਿਸ਼ਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਦੱਸਿਆ ਕਿ ਕਾਦੀਆਂ ਚ ਸ਼ਾਂਤਿ ਨਾਲ ਵੋਟਾ ਪੈ ਰਹੀਆਂ ਹਨ। ਜਿਹੜੇ ਨਾਜ਼ੁਕ ਬੂਥ ਹਨ ਉਥੇ ਵੀ ਸ਼ਾਂਤਿ ਨਾਲ ਵੋਟਾਂ ਪੈ ਰਹੀਆਂ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: