ਕਾਦੀਆਂ ਦੀ ਮੁਸਲਿਮ ਮਹਿਲਾ ਨੇ ਆਜ਼ਾਦ ਉਮੀਦਵਾਰ ਕੋਂਸਲਰ ਦੀ ਚੋਣ ਲਈ ਕਾਗ਼ਜ਼ਾਤ ਭਰੇ

ਅਹਿਮਦੀਆ ਮੁਸਲਿਮ ਜਮਾਤ ਨਾਲ ਸਬੰਧਿਤ ਮੁਸਲਿਮ ਮਹਿਲਾ ਨੇ ਨਗਰ ਕੋਂਸਲ ਦੀਆਂ ਚੋਣਾਂ ਲਈ ਵਾਰਡ ਨੰਬਰ 5 ਤੋਂ ਕੋਂਸਲਰ ਬਣਨ ਲਈ ਆਪਣੇ ਕਾਗ਼ਜ਼ਾਤ ਦਾਖ਼ਲ ਕੀਤੇ ਹਨ। ਸ਼ਾਹੀਨ ਅਖ਼ਤਰ ਪਤਨੀ ਡਾਕਟਰ ਦਿਲਵਾਰ ਅਹਿਮਦ ਖ਼ਾਂ ਵਾਸੀ ਮੁੱਹਲਾ ਅਹਿਮਦੀਆ ਨੇ ਅੱਜ ਰੀਟਰਨਿੰਗ ਅਫ਼ਸਰ ਸ਼੍ਰੀ ਅਮਰਜੀਤ ਸਿੰਘ ਦੇ ਸਾਹਮਣੇ ਆਪਣੇ ਕਾਗ਼ਜ਼ਾਤ ਦਾਖ਼ਲ ਕੀਤੇ। ਅਹਿਮਦੀਆ ਜਮਾਤ ਵੱਲੋਂ ਚੋਧਰੀ ਅਬਦੁਲ ਵਾਸੇ ਚੱਠਾ ਨੂੰ ਵਾਰਡ ਨੰਬਰ 6 ਤੋਂ ਅਤੇ ਸ਼ਾਹੀਨ ਅਖ਼ਤਰ ਨੂੰ ਵਾਰਡ ਨੰਬਰ 5 ਜੋਕਿ ਮਹਿਲਾਂਵਾ ਲਈ ਰਾਖਵਾ ਹੈ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ਚ ਉਤਾਰਿਆ ਗਿਆ ਹੈ। ਵਾਰਡ ਨੰਬਰ 6 ਜੋਕਿ ਮਹਿਲਾਂਵਾ ਲਈ ਰਾਖਵਾਂ ਸੀ ਉਥੋਂ ਨੁਸਰਤ ਬੇਗ਼ਮ ਪਤਨੀ ਚੋਧਰੀ ਅਬਦੁਲ ਵਾਸੇ ਕੋਂਸਲਰ ਰਹੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: