ਕਾਦੀਆਂ ਦੀ ਵਾਰਡ ਨੰਬਰ 7 ਤੋਂ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਚ ਉਤਰੇਗੀ ਰਾਧਿਕਾ ਖੋਸਲਾ

ਇੱਸ ਵਾਰੀ ਨਗਰ ਕੋਂਸਲ ਦੀ ਚੋਣਾਂ ਚ ਪੜੀ ਲਿਖੀ ਯੁਵਤੀਆਂ ਵੀ ਆਪਣੀ ਕਿਸਮਤ ਅਜ਼ਮਾਉਣ ਜਾ ਰਹੀਆਂ ਹਨ। ਇੱਹ ਪਹਿਲੀ ਵਾਰੀ ਹੋਇਆ ਹੈ ਕਿ ਨਗਰ ਕੋਂਸਲ ਦੀ ਮਹਿਲਾਂਵਾ ਲਈ ਰਾਖਵੀਂ ਸੀਟਾਂ ਤੇ ਪੜੀ ਲਿਖੀ ਯੁਵਤੀਆਂ ਵੀ ਚੋਣ ਮੈਦਾਨ ਚ ਉਤਰੀਆਂ ਹਨ। ਕਾਦੀਆਂ ਦੀ ਵਾਰਡ ਨੰਬਰ 7 ਤੋਂ ਭਾਜਪਾ ਦੀ ਟਿਕਤ ਤੇ ਰਾਧਿਕਾ ਖੋਸਾਲ (37) ਚੋਣ ਮੈਦਾਨ ਚ ਉਤਰੇ ਹਨ। ਹੰਸਰਾਜ ਮਹਿਲਾ ਵਿਧਾਲਿਆ ਜਲੰਧਰ ਤੋਂ ਆਰਟਸ ਚ ਗਰੈਜੂਏਟ ਅਤੇ ਐਮ ਜੀ ਐਨ ਕਾਲਜ ਆਫ਼ ਐਜੂਕੇਸ਼ਨ ਜਲੰਧਰ ਤੋਂ ਪੋਸਟ ਗਰੈਜੂਏਟ ਡਿਪਲੋਮਾ ਇਨ ਕੰਪਿਉਟਰ ਐਪਲੀਕੇਸ਼ਨ ਦਾ ਕੋਰਸ ਪਾਸ ਕੀਤੀ ਰਾਧਿਕਾ ਖੋਸਲਾ ਬਹੁਤ ਹੀ ਹੋਣਹਾਰ,ਖ਼ੂਬਸੂਰਤ,ਇਮਾਨਦਾਰ ਅਤੇ ਮਿਲਨਸਾਰ ਮਹਿਲਾ ਹਨ। ਉਨ੍ਹਾਂ ਦਾ ਇੱਕ ਬੇਟਾ (12) ਅਤੇ ਇੱਕ ਬੇਟੀ (9) ਹੈ।

ਉਹ ਆਪਣਾ ਬੁਟੀਕ ਚਲਾਉਂਦੇ ਹਨ। ਬੁਟੀਕ ਦੇ ਨਾਲ ਨਾਲ ਉਹ ਆਪਣੇ ਬਚਿਆਂ ਦਾ ਪਾਲਣ ਪੋਸ਼ਣ ਅਤੇ ਉਨ੍ਹਾਂ ਦੀ ਪੜਾਈ ਲਿਖਾਈ ਵੱਲ ਪੂਰਾ ਧਿਆਨ ਦਿੰਦੇ ਹਨ। ਉਨ੍ਹਾਂ ਦੇ ਪਤਿ ਗੋਰਵ ਖੋਸਲਾ ਆਰ ਐਸ ਐਸ ਅਤੇ ਭਾਜਪਾ ਨਾਲ ਜੁੜੇ ਪੁਰਾਣੇ ਲੋਕਾਂ ਤੋਂ ਹਨ। ਜਿਨ੍ਹਾਂ ਦਾ ਖ਼ਾਨਦਾਨ ਸ਼ੁਰੂ ਤੋਂ ਹੀ ਆਰ ਐਸ ਐਸ ਅਤੇ ਭਾਜਪਾ ਨਾਲ ਜੁੜਿਆ ਹੋਇਆ ਹੈ। ਰਾਧਿਕਾ ਖੋਸਲਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਮਕਸਦ ਕੇਵਲ ਚੋਣ ਜਿਤਕੇ ਕੇਵਲ ਸਿਆਸਤ ਚਮਕਾਉਣਾ ਨਹੀਂ ਹੈ। ਉਨ੍ਹਾਂ ਦਾ ਮੁੱਖ ਮਕਸਦ ਗ਼ਰੀਬ ਲੋਕਾਂ ਦੀ ਆਵਾਜ਼ ਬਣਕੇ ਉਨ੍ਹਾਂ ਦੀਆਂ ਸਮਸਿਆਂਵਾ ਨੂੰ ਹੱਲ ਕਰਨਾ ਅਤੇ ਉਨ੍ਹਾਂ ਦੀ ਆਰਥਿਕ ਦਸ਼ਾ ਚ ਸੁਧਾਰ ਲਿਆਣਾ ਹੈ। ਉਨ੍ਹਾਂ ਦੱਸਿਆ ਕਿ ਚੋਣ ਜਿਤਕੇ ਉਹ ਆਪਣੀ ਵਾਰਡ ਦੇ ਹਰ ਵਿਅਕਤੀ ਭਾਵੇ ਉਨ੍ਹਾਂ ਨੂੰ ਉਸਨੇ ਵੋਟ ਨਾ ਵੀ ਦਿੱਤੀ ਹੋਵੇ ਉਸਦੀ ਮਦਦ ਲਈ ਹਮੇਸ਼ਾ ਉਨ੍ਹਾਂ ਨਾਲ ਖੜੇ ਹੋਵੇਗੀ। ਇਸੇ ਤਰ੍ਹਾਂ ਬਤੋਰ ਮਿਉਂਸਪਲ ਕੋਂਸਲਰ ਚੁਣੇ ਜਾਣ ਤੋਂ ਬਾਅਦ ਉਸਨੂੰ ਮਿਲਣ ਵਾਲੀ ਪੂਰੀ ਦੀ ਪੂਰੀ ਤਨਖ਼ਾਹ ਉਹ ਉਨ੍ਹਾਂ ਪੰਜ ਪਰਿਵਾਰਾਂ ਚ ਹਰ ਮਹੀਨੇ ਖ਼ਰਚ ਕਰੇਗੀ ਜਿਨ੍ਹਾਂ ਦੀ ਮਾਲੀ ਹਾਲਤ ਬਹੁਤ ਖ਼ਸਤਾ ਹੋ ਚੁਕੀ ਹੈ। ਅਤੇ ਉਨ੍ਹਾਂ ਨੂੰ ਦੋ ਸਮੇਂ ਦੀ ਰੋਟੀ ਤੱਕ ਨਸੀਬ ਨਹੀਂ ਹੈ। ਰਾਧਿਕਾ ਖੋਸਲਾ ਨੇ ਦੱਸਿਆ ਕਿ ਉਹ ਹਰ ਰੋਜ਼ ਲੋਕਾਂ ਦੀ ਸਮਸਿਆਂਵਾ ਸੁਣਨ ਲਈ ਸਮਾਂ ਦਿੱਤਾ ਕਰੇਗੀ। ਉਨ੍ਹਾਂ ਕਿਹਾ ਕਿ ਵਿਗਤ ਸਮੇਂ ਵੇਖਣ ਚ ਆਇਆ ਹੈ ਕਿ ਲੋਕੀਂ ਆਪਣੇ ਹਿਤਾਂ ਦੀ ਪੂਰਤੀ ਲਈ ਚੋਣਾਂ ਲੜਦੇ ਸਨ। ਆਪਣੇ ਗਲੀ ਮੁਹੱਲਿਆਂ ਵੱਲ ਕੋਈ ਧਿਆਨ ਨਹੀਂ ਦਿੰਦੇ ਸਨ। ਐਮ ਸੀ ਇੱਕ ਪ੍ਰਕਾਰ ਦੀ ਰਬੜ ਸਟੈਂਪ ਬਣਕੇ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਲੱਦ ਚੁਕੇ ਹਨ। ਜਦੋਂ ਤੱਕ ਲੋਕਾਂ ਨੂੰ ਆਧੂਨਿਕ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ ਅਤੇ ਉਨ੍ਹਾਂ ਦਾ ਮਿਆਰ ਉਪਰ ਚੁਕਿਆ ਨਹੀਂ ਜਾਂਦਾ ਉਦੋਂ ਤੱਕ ਉਨ੍ਹਾਂ ਦੀ ਜ਼ਿੰਦਗੀ ਦਾ ਮਿਆਰ ਉਪਰ ਨਹੀਂ ਉਠ ਸਕਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਤਿ ਗੋਰਵ ਖੋਸਲਾ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਅਤੇ ਉਨ੍ਹਾਂ ਨੂੰ ਜੇਤੂ ਬਣਾਉਣ ਲਈ ਉਹ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੇ ਵਾਰਡ ਦੇ ਲੋਕ ਵੀ ਚਾਹੁੰਦੇ ਹਨ ਕਿ ਉਹ ਜੇਤੂ ਹੋਕ ਉਨ੍ਹਾਂ ਦੇ ਗਲੀ ਮੁਹਲਿਆਂ ਦਾ ਵਿਕਾਸ ਕਰਵਾਉਣ। ਰਾਧਿਕਾ ਨੇ ਆਪਣੇ ਵਾਰਡ ਦੇ ਲੋਕਾਂ ਨੂੰ ਯਕੀਨ ਦਵਾਇਆ ਹੈ ਕਿ ਉਹ ਆਪਣੀ 7 ਵਾਰਡ ਨੂੰ ਨਮੂਨੇ ਦੀ ਵਾਰਡ ਬਣਾਉਣਗੇ। ਉਨ੍ਹਾਂ ਨੇ ਲੋਕਾਂ ਨੂੰ ਆਪਣੀ ਜਿਤ ਦੇ ਲਈ ਸਹਿਯੋਗ ਮੰਗਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: