ਦਵਿੰਦਰ ਸਿੰਘ ਭਾਟੀਆ ਦੇ ਸ਼ਰਧਾਂਜਲੀ ਸਮਾਰੋਹ ਚ ਉਘੀ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ

ਅਕਾਲੀ ਦਲ (ਬਾਦਲ) ਦੇ ਸੀਨਿਅਰ ਨੇਤਾ ਦਵਿੰਦਰ ਸਿੰਘ ਭਾਟੀਆ ਜਿਨ੍ਹਾਂ ਦਾ ਬੀਤੀ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ ਉਨ੍ਹਾਂ ਦੀ ਆਤਮਿਕ ਸ਼ਾਂਤਿ ਲਈ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਦਾ

ਆਯੋਜਨ ਸਥਾਨਕ ਗੁਰੁਦੁਆਰਾ ਸਿੰਘ ਸਭਾ ਮੁਹਲਾ ਧਰਮਪੁਰਾ ਚ ਆਯੋਜਿਤ ਕੀਤਾ ਗਿਆ। ਇੱਸ ਮੋਕੇ ਤੇ ਐਮ ਐਲ ਏ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਐਮ ਐਲ ਏ ਗੁਰਬਚਨ ਸਿੰਘ ਬੱਬੇਹਾਲੀ, ਸੋਨੂੰ ਲੰਗਾਹ, ਰਮਨਦੀਪ ਸਿੰਘ, ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਗੁਰਇਕਬਾਲ ਸਿੰਘ ਮਾਹਲ, ਬਾਬਾ ਮਲਕਪੁਰ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲਿਆ ਨੂੰ ਭੇਂਟ ਕੀਤੀਆਂ। ਇੱਸ ਮੋਕੇ ਤੇ ਸ਼੍ਰੀ ਅਕਾਲ ਤਖ਼ਤ, ਤਖ਼ਤ ਸ਼੍ਰੀ ਹਜ਼ੂਰ ਸਾਹਿਬ, ਪਟਨਾ ਸਾਹਿਬ, ਐਸ ਜੀ ਪੀ ਸੀ ਪ੍ਰਧਾਨ ਬੀਬੀ ਜਾਗੀਰ ਕੌਰ, ਸ਼੍ਰਮੋਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਉਘੀ ਸ਼ਖ਼ਸੀਅਤਾਂ ਦੇ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਪੜਕੇ ਸੁਣਾਏ ਗਏ। ਇੱਸ ਮੋਕੇ ਤੇ ਵੱਖ ਵੱਖ ਧਰਮਾਂ, ਸਿਆਸੀ ਅਤੇ ਸਾਮਾਜਿਕ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ। ਐਸ ਜੀ ਪੀ ਸੀ ਮੈਂਬਰ ਜਥੇਦਾਰ ਗੁਰਿੰਦਰ ਪਾਲ ਸਿੰਘ ਗੋਰਾ ਜਿਨ੍ਹਾਂ ਦੇ ਦਵਿੰਦਰ ਸਿੰਘ ਭਾਟੀਆ ਦੇ ਬਹਿਨੋਈ ਸਨ ਨੂੰ ਹਲਕਾ ਵਾਸੀਆਂ ਨੇ ਗਹਿਰੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਇੱਸ ਮੋਕੇ ਤੇ ਦਵਿੰਦਰਪਾਲ ਸਿੰਘ ਭਾਟੀਆ ਦੇ ਸਪੁੱਤਰਾਂ ਗੁਰਤਿੰਦਰਪਾਲ ਸਿੰਘ ਮਾਂਟੂ ਅਤੇ ਜਤਿੰਦਰ ਪਾਲ ਸਿੰਘ ਵਿੱਕੀ ਭਾਟੀਆਂ ਨੇ ਲੋਕਾਂ ਨੂੰ ਦੁੱਖ ਸਾਂਝਾ ਕੀਤਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: