ਧੋਖੇ ਨਾਲ ਏ ਟੀ ਐਮ ਬਦਲਕੇ ਇੱਕ ਲੱਖ ਰੂਪੈ ਉਡਾਏ

ਬਸ ਸਟੈਂਡ ਕਾਦੀਆਂ ਨੇੜੇ ਸਿੱਥਤ ਐਸ ਬੀ ਆਈ ਦੇ ਏ ਟੀ ਐਮ ਤੇ ਇੱਕ ਠੱਗ ਵੱਲੋਂ ਇੱਕ ਲੱਖ ਰੂਪੈ ਧੋਖਾਧੜੀ ਨਾਲ ਕਢਵਾ ਲਏ ਹਨ। ਇਸ ਬਾਰੇ ਜਾਣਕਾਰੀ ਦਿੰਦੀਆਂ ਮੁਹਮੰਦ ਰਮਜ਼ਾਨ ਪੁੱਤਰ ਅਬਦੁਲ ਗ਼ਨੀ ਵਾਸੀ ਸ਼ੋਪਿਆ ਹਾਲ ਵਾਸੀ ਨੰਗਲ ਬਾਗ਼ਬਾਨਾ ਕਾਦੀਆਂ ਨੇ ਦੱਸਿਆ ਕਿ ਉਹ ਕਾਦੀਆਂ ਚ ਸਰਦੀਆਂ ਗੁਜ਼ਾਰਨ ਲਈ ਆਏ ਹੋਏ ਹਨ। 28 ਜਨਵਰੀ ਨੂੰ ਉਹ ਸਟੇਟ ਬੈਂਕ ਕਾਦੀਆਂ ਦੇ ਏ ਟੀ ਐਮ ਤੋਂ ਪੈਸੇ ਕਢਵਾਉਣ ਲਈ ਗਏ ਸਨ। ਪੈਸੇ ਨਾ ਨਿਕਲਣ ਤੇ ਇੱਕ ਅਣਪਛਾਤਾ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਹਮਦਰਦੀ ਪ੍ਰਗਟਾਕੇ ਉਨ੍ਹਾਂ ਦੇ ਪੈਸੇ ਕਢਵਾ ਦਿੱਤੇ। ਇਸੇ ਦੋਰਾਨ ਉਸਨੇ ਏ ਟੀ ਐਮ ਕਾਰਡ ਬਦੱਲ ਦਿੱਤਾ। ਅਤੇ ਉਸਨੂੰ ਪੰਜਾਬ ਨੈਸ਼ਨਲ ਬੈਂਕ ਕਾਦੀਆਂ ਦਾ ਕਿਸੇ ਮਹਿਲਾ ਦਾ ਕਾਰਡ ਥਮਾ ਦਿੱਤਾ। ਉਨ੍ਹਾਂ ਨੂੰ ਇੱਸ ਠੱਗੀ ਦਾ ਉਦੋਂ ਪਤਾ ਲਗਾ ਜਦੋਂ ਉਹ ਦੁਬਾਰਾ ਪੈਸੇ ਕਢਵਾਉਣ ਲਈ ਏ ਟੀ ਐਮ ਗਏ। ਪੈਸੇ ਨਾ ਨਿਕਲਣ ਤੇ ਬੈਂਕ ਨਾਲ ਜਦੋਂ ਸੰਪਰਕ ਕੀਤਾ ਉਦੋਂ ਪਤਾ ਚਲਿਆ ਕਿ ਖਾਤੇ ਤੋਂ ਇੱਕ ਲੱਖ ਰੂਪੈ ਕਢਵਾਏ ਜਾ ਚੁੱਕੇ ਹਨ। ਇਸ ਸਬੰਧ ਚ ਕਾਦੀਆਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ। ਸਟੇਟ ਬੈਂਕ ਨੇ ਕਥਿਤ ਠੱਗ ਦੀ ਫ਼ੋਟੋ ਵੀ ਜਾਰੀ ਕਰ ਦਿੱਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: