ਨਗਰ ਕੌਂਸਲ ਚੋਣਾਂ ਚ ਅਕਾਲੀ ਦਲ (ਬਾਦਲ) ਦਾ ਕਾਦੀਆਂ ਚ ਸ਼ਾਨਦਾਰ ਪ੍ਰਦਰਸ਼ਨ, ਕਮੇਟੀ ਲਈ ਦੋਂਵੇ ਪਾਰਟੀਆਂ ਦੀ ਅੱਖਾਂ ਆਜ਼ਾਦ ਉਮੀਦਵਾਰਾਂ ਤੇ

ਨਗਰ ਕੌਂਸਲ ਕਾਦੀਆਂ ਦੀ 15 ਵਾਰਡਾਂ ਲਈ ਹੋਇਆਂ ਚੋਣਾਂ ਚ ਅਕਾਲੀ ਦਲ (ਬਾਦਲ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੀਆਂ 7 ਸੀਟਾਂ ਹਾਸਿਲ ਕੀਤੀਆਂ ਹਨ। ਜਦਕਿ ਕਾਂਗਰਸ ਨੇ 6 ਅਤੇ ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਹਾਸਿਲ ਕੀਤੀਆਂ ਹਨ। ਇੱਕ ਆਜ਼ਾਦ ਉਮੀਦਵਾਰ ਅਕਾਲੀ ਦਲ (ਬਾਦਲ) ਦੇ ਸਮਰਥਨ ਨਾਲ ਜਿਤਿਆ ਹੈ।

ਜੇ ਦੋਂਵੇ ਆਜ਼ਾਦ ਉਮੀਦਵਾਰ ਕਾਂਗਰਸ ਵੱਲ ਚਲੇ ਜਾਂਦੇ ਹਨ ਤਾਂ ਹੀ ਕਾਦੀਆਂ ਚ ਕਾਂਗਰਸ ਦੀ ਕਮੇਟੀ ਬਣ ਸਕੇਗੀ। ਵਾਰਡ ਨੰਬਰ 1 ਤੋਂ 4 ਤੱਕ ਕਾਂਗਰਸੀ ਉਮੀਦਵਾਰ ਕ੍ਰੰਮਵਾਰ ਪਰਮਜੀਤ ਕੋਰ, ਪਰਸ਼ੋਤਮ ਲਾਲ, ਰਤਨਦੀਪ ਸਿੰਘ ਅਤੇ ਗੁਰਬਚਨ ਸਿੰਘ ਜਿੱਤੇ ਹਨ। ਵਾਰਡ ਨੰਬਰ 5 ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੁਖਰਾਜ ਕੌਰ, 6 ਤੋਂ ਅਹਿਮਦੀਆ ਮੁਸਲਿਮ ਜਮਾਤ ਦੇ ਆਜ਼ਾਦ ਉਮੀਦਵਾਰ ਚੌਧਰੀ ਅਬਦੁਲ ਵਾਸੇ, ਵਾਰਡ 7 ਅਤੇ 8 ਤੋਂ ਕ੍ਰਮਵਾਰ ਕਾਂਗਰਸ ਦੀ ਰੀਟਾ ਭਾਟੀਆ ਅਤੇ ਸੁਖਵਿੰਦਰਪਾਲ ਸਿੰਘ ਭਾਟੀਆ, ਵਾਰਡ 9 ਤੋਂ ਆਜ਼ਾਦ ਉਮੀਦਵਾਰ ਨੇਹਾ ਜਿਨ੍ਹਾਂ ਨੂੰ ਅਕਾਲੀ ਦਲ (ਬਾਦਲ) ਦਾ ਸਮਰਥਨ ਪ੍ਰਾਪਤ ਹੈ, ਵਾਰਡ ਨੰਬਰ 11 ਤੋਂ ਲੈਕੇ 15 ਤੱਕ ਕ੍ਰਮਵਾਰ ਪਲਵਿੰਦਰ ਕੌਰ, ਗੁਰਬਿੰਦਰ ਸਿੰਘ, ਹਰਪਾਲ ਕੌਰ ਭਾਟੀਆ, ਅਸ਼ੋਕ ਕੁਮਾਰ ਅਤੇ ਸਰਬਜੀਤ ਕੌਰ ਜੇਤੂ ਕਰਾਰ ਦਿੱਤੇ ਗਏ ਹਨ। ਇੱਸ ਮੋਕੇ ਤੇ ਅਕਾਲੀ ਦਲ (ਬਾਦਲ) ਦੇ ਕੌਮੀ ਜਥੇਬੰਦਕ ਜਨਰਲ ਸੱਕਤਰ ਗੁਰਇਕਬਾਲ ਸਿੰਘ ਮਾਹਲ ਨੇ ਆਪਣੀ ਪਾਰਟੀ ਦੀ ਜਿੱਤ ਤੇ ਕਿਹਾ ਹੈ ਕਿ ਕਾਂਗਰਸ ਨੇ ਮਾਹਲ ਪਰਿਵਾਰ ਤੇ ਝੂਠੇ ਪਰਚੇ, ਪੁਲੀਸ ਦੀ ਵਰਤੋਂ ਕਰਕੇ ਜਾਲੀ ਵੋਟਾਂ ਤੱਕ ਪਵਾਇਆਂ ਸਨ। ਪਰ ਇਨ੍ਹਾਂ ਕੁੱਝ ਹੋਣ ਦੇ ਬਾਵਜੂਦ ਸਾਡੀ ਜਿੱਤ ਨੂੰ ਕਾਂਗਰਸ ਦੇ ਹੱਥਕੰਡੇ ਰੋਕ ਨਹੀਂ ਸਕੀ ਹੈ। ਦੁਜੇ ਪਾਸੇ ਕਾਂਗਰਸ ਦੀ ਅਕਾਲੀ ਦਲ (ਬਾਦਲ) ਤੋਂ ਹੋਈ ਸ਼ਰਮਨਾਕ ਹਾਰ ਤੋਂ ਹਤਾਸ਼ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਸੀਂ ਪੂਰੀ ਇਮਾਨਦਾਰੀ ਬਿਨਾਂ ਧੱਕੇਸ਼ਾਹੀ ਦੇ ਨਿਰਪਖ ਚੋਣਾਂ ਕਰਵਾਇਆਂ ਹਨ। ਕਿਸੇ ਵੀ ਧਿਰ ਨੇ ਧੱਕੇਸ਼ਾਹੀ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਉਨ੍ਹਾਂ 8 ਕੌਂਸਲਰਾਂ ਦੇ ਸਮਰਥਨ ਹੋਣ ਦਾ ਦਾਅਵਾ ਕਰਦਿਆਂ ਕਾਂਗਰਸ ਦੀ ਕਮੇਟੀ ਦੇ ਗਠਨ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਸ਼ਹਿਰ ਚ ਅਕਾਲੀ ਦਲ (ਬਾਦਲ) ਨੇ ਆਪਣੀ ਜਿੱਤ ਦਾ ਜਸ਼ਨ ਮਨਾਉਂਦੀਆਂ ਜ਼ਬਰਦਸਤ ਆਤਿਸ਼ ਬਾਜ਼ੀ ਕੀਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: