ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ

ਸੇਖਵਾਂ ਪੁਲੀਸ ਨੇ ਇੱਕ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇੱਸ ਸਬੰਧ ਚ ਏ ਐਸ ਆਈ ਕੁਲਵਿੰਦਰ ਸਿੰਘ ਚੌਕੀ ਇੰਚਾਰਜ ਵਡਾਲਾ ਗ੍ਰੰਥੀਆਂ ਨੇ ਦੱਸਿਆ ਕਿ ਉਹ ਪਿੰਡ ਪੁਰਾਣਾ ਪਿੰਡ ਨੇੜੇ ਪੁੱਲ ਵੱਲ ਗਸ਼ਤ ਚ ਜਾ ਰਹੇ ਸਨ। ਇੱਸੇ ਦੋਰਾਣ ਇੱਕ ਪਲਸਰ ਮੋਟਰਸਾਇਕਲ ਸਵਾਰ ਜਿਸਦਾ ਨੰਬਰ ਪੀਬੀ –06 ਏ ਏ 3293 ਸੀ ਜੋ ਪੁਲੀਸ ਪਾਰਟੀ ਨੂੰ ਵੇਖਕੇ ਘਬਰਾ ਗਿਆ ਅਤੇ ਵਾਪਸ ਮੁੜਨ ਲਗਾ ਤਾਂ ਪੁਲੀਸ ਪਾਰਟੀ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ। ਉਸਨੇ ਆਪਣੇ ਜੇਬ ਤੋਂ ਚਿੱਟੇ ਰੰਗ ਪਾਉਡਰ ਕੱਢਕੇ ਸੁਟਣ ਦੀ ਕੋਸ਼ਿਸ਼ ਕੀਤੀ। ਪਰ ਪੁਲੀਸ ਨੇ ਉਸਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਪੁੱਛ ਪੜਤਾਲ ਤੇ ਕਥਿਤ ਦੋਸ਼ੀ ਵੱਲੋਂ 55 ਗ੍ਰਾਮ 300 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਕਥਿਤ ਦੋਸ਼ੀ ਦੀ ਪਹਿਚਾਣ ਅਜੇ ਮਸੀਹ ਪੁੱਤਰ ਗੁਰਮੇਜ ਮਸੀਹ ਵਾਸੀ ਦੀਵਾਨੀਵਾਲ ਕਲਾਂ ਹੋਈ ਹੈ। ਜਿਸਤੇ ਪੁਲੀਸ ਨੇ ਮੁਕਦਮਾ ਨੰਬਰ 19 ਐਨ ਡੀ ਪੀ ਸੀ ਤਹਿਤ ਥਾਣਾ ਸੇਖਵਾਂ ਚ ਕੇਸ ਦਰਕ ਕਰ ਲਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: