ਭਾਰਤ ਵਿਕਾਸ ਪਰਿਸ਼ਦ ਨੇ ਅੰਗਹੀਣਾਂ ਦਾ ਕੈਂਪ ਲਾਇਆ

ਭਾਰਤ ਵਿਕਾਸ ਪਰਿਸ਼ਦ ਵੱਲੋਂ ਅੱਜ ਕਾਦੀਆਂ ਚ ਅੰਗਹੀਨਾਂ ਲਈ ਮੁਫ਼ਤ ਕੈਂਪ ਲਗਾਇਆ ਗਿਆ। ਇੱਹ ਕੈਂਪ ਪੰਡਿਤ ਲੇਖ ਰਾਮ ਆਰਿਆ ਮਹਿਲਾ ਕਾਲਜ ਦੇ ਪਰਿਸਰ ਚ ਲਗਾਇਆ ਗਿਆ ਜਿਸਦਾ ਉਦਘਾਟਨ ਐਕਸੀਅਨ ਸਤਨਾਮ ਸਿੰਘ ਬੁੱਟਰ ਨੇ ਕੀਤਾ।

ਇੱਸ ਮੋਕੇ ਪਰਿਯੋਜਨਾ ਦੇ ਨਿਰਦੇਸ਼ਕ ਸ਼੍ਰੀ ਮੁਕੇਸ਼ ਵਰਮਾਂ ਨੇ ਦੱਸਿਆ ਕਿ ਲਗਪਗ 100 ਅੰਗਹੀਨਾਂ ਦੇ ਹੱਥ ਅਤੇ ਪੈਰ ਦੇ ਨਾਪ ਲਏ ਗਏ ਹਨ। ਜਿਨ੍ਹਾਂ ਨੂੰ ਨਕਲੀ ਅੰਗ ਲਗਣਗੇ। ਇੱਸੇ ਤਰ੍ਹਾਂ ਲੋੜੀਂਦੇ ਅੰਗਹੀਨਾ ਨੂੰ ਟਰਾਈ ਸਾਇਕਲ ਵੀ ਦਿੱਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਵਿਕਲਾਂਗਾ ਦੇ ਮੋਕੇ ਤੇ ਸਰਟੀਫ਼ੀਕੇਟ ਬਣਵਾਉਣ ਲਈ ਸਿਵਿਲ ਸਰਜਨ ਗੁਰਦਾਸਪੁਰ ਸ਼੍ਰੀ ਗੁਰਿੰਦਰ ਪਾਲ ਜਗਤ ਦੇ ਨਿਰਦੇਸ਼ਾਂ ਤੇ ਸਹਾਇਕ ਸਿਵਿਲ ਸਰਜਨ ਭਾਰਤ ਭੁਸ਼ਣ ਦੀ ਅਗਵਾਈ ਹੇਠ ਡਾਕਟਰ ਅੰਕੁਰ ਅਤੇ ਡਾਕਟਰ ਪ੍ਰਿੰਸ ਆਪਣੀ ਟੀਮ ਨਾਲ ਪਹੁੰਚੇ। ਉਨ੍ਹਾਂ ਨੇ ਮੋਕੇ ਤੇ ਹੀ ਜਾਂਚ ਕਰਕੇ 30 ਅਪਾਹਿਜਾਂ ਨੂੰ ਅੰਗਹੀਣਤਾ ਦੇ ਸਰਟੀਫ਼ੀਕੇਟ ਬਣਾਕੇ ਜਾਰੀ ਕੀਤੇ। ਇੱਸ ਮੋਕੇ ਤੇ ਪ੍ਰਮੁੱਖ ਹਸਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇੱਸ ਮੋਕੇ ਤੇ ਮੁਕੇਸ਼ ਵਰਮਾਂ, ਕਸ਼ਮੀਰ ਸਿੰਘ ਰਾਜਪੂਤ, ਮੁਕੇਸ਼ ਮਹਾਜਨ, ਪਵਨ ਕੁਮਾਰ, ਪ੍ਰਧਾਨ ਲਖਬੀਰ ਸਿੰਘ, ਚੌਧਰੀ ਅਬਦੁਲ ਵਾਸੇ ਕੋਂਸਲਰ, ਨਰਿੰਦਰ ਕੁਮਾਰ ਭਾਟੀਆ, ਅੰਗ੍ਰੇਜ਼ ਸਿੰਘ ਬੋਪਾਰਾਏ, ਹਰਦੀਪ ਸਿੰਘ, ਡਾਕਟਰ ਬਲਰਾਮ, ਰਾਜ ਕੁਮਾਰ, ਰਾਕੇਸ਼ ਕਾਲਿਆ, ਵੀਰੇਂਦਰ ਮਹਾਜਨ, ਵਿਜੇ,ਪ੍ਰਤਾਪ ਸਿੰਘ, ਸੁਰਿੰਦਰ ਮੋਹਨ, ਵਿਪਨ ਕੁਮਾਰ, ਰੁਪਿੰਦਰ ਸਿੰਘ, ਸੁੱਖੀ ਸਿੰਘ, ਬਾਦਲ ਸਿੰਘ ਰੰਧਾਵਾ, ਵਿਸ਼ਵ ਗੋਰਵ, ਪੁਸ਼ਪਾ ਦੇਵੀ, ਦਵਿੰਦਰ ਸਿੰਘ ਕਾਹਲੋਂ, ਗੋਰਵ ਰਾਜਪੂਤ, ਸਰਵਨ ਸਿੰਘ ਢਾਂਡਲ, ਡਾਕਟਰ ਵੀਰੇਂਦਰ ਅਤੇ ਜਸਬੀਰ ਸਿੰਘ ਸਾਮਰਾ ਮੋਜੂਦ ਸਨ। ਇੱਸ ਮੋਕੇ ਤੇ ਖਾਣੇ ਅਤੇ ਚਾਹ ਪਾਣੀ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: