ਮੈਨੂੰ ਅਤੇ ਮੇਰੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ: ਜਰਨੈਲ ਸਿੰਘ ਮਾਹਲ

ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਅਤੇ ਸਾਬਕਾ ਨਗਰ ਕੋਂਸਲ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਨੇ ਕਾਂਗਰਸ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਗੁਰਇਕਬਾਲ ਸਿੰਘ ਮਾਹਲ ਕੋਮੀ ਜਥੇਬੰਦਕ ਜਨਰਲ ਸਕਤਰ ਅਕਾਲੀ ਦਲ (ਬਾਦਲ) ਨੂੰ ਟੈਲੀਫ਼ੋਨ ਤੇ ਧਮਕੀਆਂ ਦਿੱਤੀਆਂ ਗਈਆਂ ਹਨ ਕਿ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਹ ਧਮਕੀਆਂ ਕਾਂਗਰਸ ਵੱਲੋਂ ਦਿੱਤੀਆਂ ਗਈਆਂ ਹਨ। ਜਿਸ ਚ ਕਿਹਾ ਗਿਆ ਹੈ ਕਿ ਤੁਹਾਨੂੰ ਇਹੋ ਜਿਹਾ ਸਬਕ ਸਿਖਾਇਆ ਜਾਵੇਗਾ ਕਿ ਹੋਰ ਕਿਸੇ ਨੂੰ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਵਿਰੁੱਧ ਚੋਣ ਲੜਨ ਦੀ ਹਿੰਮਤ ਨਾ ਹੋ ਸਕੇ।

ਉਨ੍ਹਾਂ ਸਥਾਨਕ ਐਸ ਐਚ ਉ ਬਲਕਾਰ ਸਿੰਘ ਤੇ ਵੀ ਧਮਕੀਆਂ ਦਿੱਤੇ ਜਾਣ ਦਾ ਆਰੋਪ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਹਾਈਕੋਰਟ ਚ ਰਿਟ ਦਾਖ਼ਲ ਕਰ ਦਿੱਤੀ ਹੈ। ਇਨ੍ਹਾਂ ਆਗੂਆਂ ਨੇ ਇੱਹ ਵੀ ਕਿਹਾ ਹੈ ਕਿ ਅੱਜ ਅਸੀਂ ਆਪਣੇ 15 ਉਮੀਦਵਾਰਾਂ ਦੇ ਕਾਗ਼ਜ਼ਾਤ ਦਾਖ਼ਲ ਕਰਵਾਉਣ ਲਈ ਸਬ ਤਹਿਸੀਲ ਕਾਦੀਆਂ ਪਹੁੰਚੇ ਸਨ। ਜਾਣਬੁੱਝ ਕੇ ਸਾਡਾ ਸਮਾਂ ਨਸ਼ਟ ਕੀਤਾ ਗਿਆ। ਹੁਣ ਕਲ ਨੂੰ ਉਨ੍ਹਾਂ ਦੇ ਉਮੀਦਵਾਰ ਆਪਣੇ ਕਾਗ਼ਜ਼ਾਤ ਦਾਖ਼ਲ ਕਰਵਾਉਣਗੇ। ਦੂਜੇ ਪਾਸੇ ਚੋਣ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਕਾਂਗਰਸ ਦੇ 14 ਜਦਕਿ 2 ਆਜ਼ਾਦ ਉਮੀਦਵਾਰਾਂ ਨੇ ਆਪਣੇ ਕਾਗ਼ਜ਼ਾਤ ਦਾਖ਼ਲ ਕਰਵਾਏ ਹਨ। ਅਕਾਲੀ ਦਲ (ਬਾਦਲ) ਦੇ ਉਮੀਦਵਾਰ 3 ਵਜੇ ਤੋਂ ਬਾਅਦ ਕਾਗ਼ਜ਼ਾਤ ਦਾਖ਼ਲ ਕਰਵਾਉਣ ਆਏ ਸਨ। ਉਨ੍ਹਾਂ ਦੱਸਿਆ ਕਿ ਜੇ ਉਹ 3 ਵਜੇ ਤੋਂ ਬਾਅਦ ਕਾਗ਼ਜ਼ਾਤ ਦਾਖ਼ਲ ਕਰਵਾਉਂਦੇ ਹਨ ਤਾਂ ਤਕਨੀਕੀ ਤੌਰ ਤੇ ਅਕਾਲੀ ਦਲ (ਬਾਦਲ) ਨੂੰ ਨੁਕਸਾਨ ਹੋ ਸਕਦਾ ਸੀ। ਇੱਸ ਲਈ ਉਨ੍ਹਾਂ ਕਲ ਸਵੇਰੇ 11 ਵੱਜੇ ਕਾਗ਼ਜ਼ ਦਾਖ਼ਲ ਕਰਵਾਉਣ ਦੀ ਸਲਾਹ ਦਿੱਤੀ ਹੈ। ਕਾਦੀਆਂ ਦੇ ਐਸ ਐਚ ਉ ਸ਼੍ਰੀ ਬਲਕਾਰ ਸਿੰਘ ਨੇ ਅਕਾਲੀ ਦਲ (ਬਾਦਲ) ਵੱਲੋਂ ਲਗਾਏ ਦੋਸ਼ਾਂ ਦਾ ਖੰਡਨ ਕਰਦੀਆਂ ਕਿਹਾ ਹੈ ਕਿ ਮੇਰੇ ਕੋਲ ਕੋਈ ਵੀ ਅਕਾਲੀ ਦਲ (ਬਾਦਲ) ਦਾ ਆਗੂ ਉਨ੍ਹਾਂ ਨੂੰ ਮਿਲਿਆ ਹੀ ਨਹੀਂ ਹੈ। ਅਤੇ ਨਾਂ ਹੀ ਉਨ੍ਹਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਧਮਕੀ ਦਿੱਤੀ ਹੈ। ਜੋ ਵੀ ਉਨ੍ਹਾਂ ਤੇ ਦੋਸ਼ ਲਾ ਰਹੇ ਹਨ ਉਹ ਸਰਾਸਰ ਬੇਬੁਨਿਆਦ ਅਤੇ ਰਾਜਨੀਤਿ ਤੋਂ ਪ੍ਰੇਰਿਤ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: