ਮੋਟਰ ਸਾਈਕਲ ਸਵਾਰ ਯੁਵਕਾ ਨੇ ਪਿਸਤੋਲ ਦੀ ਨੋਕ ਤੇ ਪੈਸੇ ਖੋਹੇ

ਅੱਜ ਰਾਤ ਲਗਪਗ ਸਵਾ ਅੱਠ ਵੱਜੇ ਦੋ ਮੋਟਰ ਸਾਈਕਲਾਂ ਤੇ ਸਵਾਰ 5 ਨੋਜਵਾਨਾਂ ਨੇ ਪਿਸਤੋਲ ਦੀ ਨੋਕ ਤੇ ਇੱਕ ਕਸ਼ਮੀਰੀ ਵਿਦਿਆਰਥੀ ਤੋਂ 22000 ਰੂਪੈ ਦੀ ਰਕਮ ਖੋਹ ਲਈ ਹੈ। ਲੁੱਟ ਕਰਨ ਤੋਂ ਬਾਅਦ ਮੋਟਰ ਸਾਈਕਲ ਸਵਾਰ ਨੋਜਵਾਨਾਂ ਨੇ ਵਿਦਿਆਰਥੀ ਨਾਲ ਭਾਰੀ ਕੁੱਟਮਾਰ ਕਰਨ ਮਗਰੋਂ ਉਸਦਾ ਮੋਬਾਈਲ ਵੀ ਖੋਹ ਲਿਆ। ਇੱਸ ਸਬੰਧ ਚ ਮੁਹੰਮਦ ਆਰਿਫ਼ ਗ਼ਨੀ ਪੁੱਤਰ ਸ਼ਮਸ਼ੂਦੀਨ ਗ਼ਨੀ ਵਾਸੀ ਕਿਸ਼ਤਵਾੜ ਹਾਲ ਵਾਸੀ ਕਾਦੀਆਂ ਨੇ ਦੱਸਿਆ ਕਿ ਉਹ ਜੁਲਕਾ ਨਰਸਿੰਗ ਕਾਲਜ ਦਾ ਵਿਦਿਆਰਥੀ ਹੈ। ਉਹ ਬਸ ਸਟੈਂਡ ਨੇੜੇ ਸਿੱਥਤ ਐਸ ਬੀ ਆਈ ਦੇ ਏ ਟੀ ਐਮ ਚੋਂ ਪੈਸੇ ਕਢਵਾਕੇ ਜਦੋਂ ਵਾਪਸ ਜਾ ਰਿਹਾ ਸੀ ਤਾਂ

ਬੱਸ ਸਟੈਂਡ ਨੇੜੇ ਦੋ ਨੋਜਵਾਨ ਆਏ ਅਤੇ ਉਸਤੋਂ ਪਿਸਤੋਲ ਦੀ ਨੋਕ ਤੇ 22 ਹਜ਼ਾਰ ਰੂਪੈ ਖੋਹ ਲਏ। ਇਸੇ ਦੋਰਾਨ ਦੂਜੇ ਮੋਟਰਸ ਸਾਈਕਲ ਤੇ ਸਵਾਰ ਤਿੰਨ ਹੋਰ ਯੁਵਕ ਵੀ ਆ ਗਏ। ਅਤੇ ਉਸਦੇ ਦੀ ਕਾਫ਼ੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਅਤੇ ਮੋਬਾਈਲ ਵੀ ਖੋਹ ਲਿਆ। ਇੱਸ ਸਬੰਧ ਚ ਵੱਡੀ ਤਾਦਾਦ ਚ ਕਾਲਜ ਦੇ ਵਿਦਿਆਰਥੀ ਥਾਣਾ ਕਾਦੀਆਂ ਪਹੁੰਚ ਗਏ। ਜਿਥੇ ਉਨ੍ਹਾਂ ਨੇ ਪੁਲੀਸ ਨੂੰ ਇੱਸ ਘਟਨਾ ਦੀ ਲਿਖਤੀ ਸ਼ਿਕਾਈਤ ਕਰ ਦਿੱਤੀ ਹੈ। ਇਹ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਚ ਕੈਦ ਹੋ ਗਈ। ਜਿਹੜੇ ਲੁਟੇਰੇ ਇੱਸ ਘਟਨਾ ਚ ਸ਼ਾਮਿਲ ਸਨ ਉਨ੍ਹਾਂ ਦੀ ਸ਼ਿਨਾਖ਼ਤ ਵੀ ਹੋ ਗਈ ਹੈ। ਅਤੇ ਪੁਲਸ ਉਨ੍ਹਾਂ ਨੂੰ ਫ਼ੜਨ ਲਈ ਕੋਸ਼ਿਸਾਂ ਕਰ ਰਹੀ ਹੈ।L ਕਾਦੀਆਂ ਥਾਣਾ ਦੇ ਐਸ ਐਚ ਉ ਬਲਕਾਰ ਸਿੰਘ ਨੇ ਦੱਸਿਆ ਕਿ ਜੋ ਵੀ ਇੱਸ ਵਾਰਦਾਤ ਚ ਸ਼ਾਮਿਲ ਹੈ ਉਸਨੂੰ ਕਿਸੇ ਵੀ ਕੀਮਤ ਚ ਬਖ਼ਸ਼ਿਆ ਨਹੀਂ ਜਾਵੇਗਾ। ਅਤੇ ਕਥਿਤ ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: