ਸ਼ਾਮਲਾਲ ਬਣੇ ਕੋਬਲਰ ਯੁਨੀਅਨ (ਮੋਚੀ) ਦੇ ਪ੍ਰਧਾਨ

ਸ਼ਾਮਲਾਲ ਨੂੰ ਕੋਬਲਰ ਯੁਨੀਅਨ (ਮੋਚੀ ਯੁਨੀਅਨ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਬਣਨ ਤੋਂ ਬਾਅਦ ਮੁੱਹਲਾ ਅਕਾਲਗੜ ਦੇ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਹਾਰ ਪਹਿਨਾਕੇ ਸਵਾਗਤ ਕੀਤਾ। ਇੱਸ ਮੌਕੇ ਤੇ ਸ਼ਾਮਲਾਲ ਨੇ ਕਿਹਾ ਹੈ ਕਿ ਮੋਚਿਆਂ ਨੂੰ ਜੋ ਵੀ ਸਮਸਿਆਂਵਾ ਹੋਣਗੀਆਂ

ਉਨ੍ਹਾਂ ਦਾ ਆਪਸੀ ਸਹਿਮਤੀ ਨਾਲ ੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਚਿਆਂ ਦੀ ਕੋਈ ਦੁਕਾਨ ਨਹੀਂ ਹੁੰਦੀ। ਉਨ੍ਹਾਂ ਨੂੰ ਖੁੱਲੇ ਆਸਮਾਨ ਹੇਠ ਬੈਠਕੇ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੋਚਿਆਂ ਦੇ ਬੱਚਿਆਂ ਨੂੰ ਉਚ ਪਧਰੀ ਮੁਫ਼ਤ ਸਿਖਿਆ ਦਿੱਤੀ ਜਾਵੇ। ਇਸੇ ਤਰ੍ਹਾਂ ਹਰ ਮੋਚੀ ਨੂੰ ਘੱਟੋ ਘੱਟ ਤਿੰਨ ਹਜ਼ਾਰ ਪ੍ਰਤਿ ਮਹੀਨਾ ਪੈਨਸ਼ਨ ਲਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਆਦਾ ਗਰਮੀ ਅਤੇ ਬਾਰਸ਼ ਹੋਣ ਤੇ ਖੁਲੇ ਆਸਮਾਨ ਥੱਲੇ ਕੰਮ ਕਰਨਾ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ। ਇੱਸ ਲਈ ਉਨ੍ਹਾਂ ਨੂੰ ਬੈਠਣ ਲਈ ਖ਼ਾਲੀ ਜਗ੍ਹਾ ਮੁਹੈਆ ਕਰਵਾਈ ਜਾਵੇ। ਸ਼ਾਮਲਾਲ ਨੇ ਕਿਹਾ ਕਿ ਜਿਸ ਕਿਸੇ ਨੂੰ ਕੋਈ ਵੀ ਮਸਲਾ ਹੋਵੇ ਉਸਦੀ ਮਦਦ ਕਰਨ ਨੂੰ ਉਹ ਹਰ ਦਮ ਤਿਆਰ ਹਨ। ਇੱਸ ਮੋਕੇ ਤੇ ਬਲਦੇਵ ਕੁਮਾਰ ਅਤੇ ਨਾਜ਼ਰ ਮਸੀਹ ਨੇ ਉਨ੍ਹਾਂ ਦੇ ਗੱਲ ਚ ਹਾਰ ਪਹਿਨਾਕੇ ਹਰ ਤਰ੍ਹਾਂ ਦਾ ਸਹਿਯੋਗ ਦਿੱਤੇ ਜਾਣ ਦੀ ਗੱਲ ਆਖੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: