ਹਾਰ ਹੁੰਦੀ ਵੇਖ ਮੀਡਿਆ ਨੂੰ ਪੁਲੀਸ ਪ੍ਰਸ਼ਾਸਨ ਦੀ ਇਜਾਜ਼ਤ ਦੇ ਬਾਵਜੂਦ ਮਤਗਣਨਾ ਸੈਂਟਰ ਜਾਣ ਤੋਂ ਰੋਕਿਆ

ਕਾਦੀਆਂ ਨਗਰ ਕੋਂਸਲ ਦੀ ਹੋਈ ਚੋਣਾਂ ਚ ਕਾਂਗਰਸ ਨੂੰ ਸ਼ਰਮਨਾਕ ਹਾਰ ਅਤੇ ਅਕਾਲੀ ਦਲ (ਬਾਦਲ) ਨੂੰ ਸ਼ਾਨਦਾਰ ਜਿਤ ਨੂੰ ਭਾਪਦੇ ਹੋਏ ਕਾਂਗਰਸ ਪਾਰਟੀ ਬੁਖਲਾ ਗਈ। ਅਧਿਕਾਰੀਆਂ ਵੱਲੋਂ ਇਜਾਜ਼ਤ ਦਿੱਤੇ ਜਾਣ ਦੇ ਬਾਵਜੂਦ ਕਾਂਗਰਸ ਪਾਰਟੀ ਇੱਸ ਕਦਰ ਬੁਖਲਾ ਗਈ ਕਿ ਉਨ੍ਹਾਂ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਨੂੰ ਮਤਗਣਨਾ ਸੱਥਲ ਨੇੜੇ ਜਾਣ ਤੋਂ ਰੋਕੇ ਰਖਿਆ। ਨਗਰ ਕੋਂਸਲ ਦੀਆਂ ਚੋਣਾਂ ਚ ਧੱਕੇਸ਼ਾਹੀ ਦੇ ਆਰੋਪ ਲਗਾਏ ਜਾਣ ਦੇ ਬਾਵਜੂਦ ਅਕਾਲੀ ਦਲ (ਬਾਦਲ) ਦੀ ਸ਼ਾਨਦਾਰ ਜਿੱਤ ਦੇ ਬਾਅਦ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਜੋ ਮਤਗਣਨਾ ਸੈਂਟਰ ਦੇ ਅੰਦਰ ਬੈਠੇ ਸਨ ਹਾਰ ਤੋਂ ਬਾਅਦ ਮੁੰਹ ਲਟਕਾਏ ਜਦੋਂ ਬਾਹਰ ਨਿਕਲੇ ਤਾਂ ਪੱਤਰਕਾਰਾਂ ਨੇ ਹੈਰਾਨਕੁਨ ਨਤੀਜਿਆਂ ਬਾਰੇ ਸਵਾਲ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਜੇ ਧੱਕੇਸ਼ਾਹੀ ਕੀਤੀ ਹੁੰਦੀ ਤਾਂ ਨਤੀਜੇ ਕੁੱਝ ਹੋਰ ਹੁੰਦੇ। ਅਸੀਂ ਸਾਫ਼ ਸੁਥਰੇ ਅਤੇ ਇਮਾਨਦਾਰੀ ਨਾਲ ਚੋਣਾਂ ਕਰਵਾਇਆਂ ਹਨ। ਦੋ ਆਜ਼ਾਦ ਉਮੀਦਵਾਰਾਂ ਦੇ ਨਾਲ ਤੀਜਾ ਐਮ ਐਲ ਏ ਦਾ ਵੋਟ ਮਿਲਾਕੇ ਕੁੱਲ 9 ਵੋਟਾਂ ਕਮੇਟੀ ਬਣਾਉਨ ਲਈ ਚਾਹੀਦੀ ਹੈ ਜੋਕਿ ਸਾਡੇ ਕੋਲ ਹੈ। ਇੱਸ ਲਈ ਅਸੀਂ ਕਮੇਟੀ ਬਣਾ ਰਹੇ ਹਾਂ। ਇੱਹ ਗੱਲ ਵਰਣਨਯੋਗ ਹੈ ਕਿ ਜਿਸ ਇੱਕ ਵੋਟ ਦੀ ਗੱਲ ਉਹ ਆਪਣੇ ਪੱਖ ਚ ਹੋਣ ਦੀ ਗੱਲ ਕਰ ਰਹੇ ਹਨ ਉਹ ਵੋਟ ਅਕਾਲੀ ਦਲ (ਬਾਦਲ) ਦੇ ਸਮਰਥਨ ਨਾਲ ਕਾਮਯਾਬ ਹੋਏ ਹਨ। ਜਦਕਿ ਕਾਂਗਰਸ ਨੇ ਉਸਦੇ ਵਿਰੁੱਧ ਆਪਣਾ ਉਮੀਦਵਾਰ ਖੜਾ ਕੀਤਾ ਸੀ। ਇੱਸ ਲਈ ਜੋ ਸਿਥਤੀ ਸਾਹਮਣੇ ਆ ਰਹੀ ਹੈ ਉਸਦੇ ਮੁਤਾਬਿਕ ਕਾਂਗਰਸ ਕੋਲ ਮਹਿਜ਼ 6 ਸੀਟਾਂ ਤੇ ਜਿੱਤ ਹਾਸਿਲ ਹੋਈ ਹੈ। ਜਦਕਿ ਅਕਾਲੀ ਦਲ (ਬਾਦਲ) ਨੂੰ 7 ਸੀਟਾਂ ਤੇ ਸ਼ਾਨਦਾਰ ਜਿੱਤ ਹਾਸਲ ਹੋਈ ਹੈ। ਇਸੇ ਤਰ੍ਹਾਂ ਜਮਾਤੇ ਅਹਿਮਦੀਆ ਦੇ ਚੋਧਰੀ ਅਬਦੁਲ ਵਾਸੇ ਜੋਕਿ ਆਜ਼ਾਦ ਉਮੀਦਵਾਰ ਵੱਜੋਂ ਕਾਮਯਾਬ ਹੋਏ ਹਨ ਉਹ ਆਪਣੇ ਬਲਬੂਤੇ ਤੇ ਜਿੱਤੇ ਹਨ। ਅਤੇ ਕਾਂਗਰਸ ਨੂੰ ਆਸ ਹੈ ਕਿ ਇਸਦੀ ਵੋਟ ਸਾਡੇ ਪੱਖ ਚ ਜਾਵੇਗੀ। ਜਦਕਿ ਇੱਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਇੱਹ ਵੋਟ ਕਿਸ ਪਾਸੇ ਜਾਵੇਗੀ। ਇਸੇ ਤਰ੍ਹਾਂ ਦੂਜਾ ਆਜ਼ਾਦ ਉਮੀਦਵਾਰ ਜੋਕਿ ਅਕਾਲੀ ਦਲ (ਬਾਦਲ) ਦੀ ਹਿਮਾਇਤ ਨਾਲ ਜਿਤਿਆ ਹੈ ਉਹ ਅਕਾਲੀ ਦਲ (ਬਾਦਲ) ਦੇ ਹੱਕ ਚ ਜਾਵੇਗੀ। ਜਿਸਦੇ ਨਾਲ ਅਕਾਲੀ ਦਲ 8 ਸੀਟਾਂ ਤੇ ਕਾਂਗਰਸ ਨਾਲੋਂ ਅੱਗੇ ਹੈ। ਐਮ ਐਲ ਏ ਅਤੇ ਜੇ ਇੱਕ ਆਜ਼ਾਦ ਉਮੀਦਵਾਰ ਦੀ ਵੋਟ ਨੂੰ ਮਿਲਾਕੇ ਕਾਂਗਰਸ ਦੇ ਖਾਤੇ 8 ਵੋਟਾਂ ਪੈਂਦੀਆਂ ਅਕਾਲੀ ਦਲ (ਬਾਦਲ) ਨੇ ਕਾਂਗਰਸ ਨੂੰ ਕਾਦੀਆਂ ਚ ਹਿਲਾਕੇ ਰੱਖ ਦਿੱਤਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: