ਫ਼ਤਿਹਜੰਗ ਸਿੰਘ ਬਾਜਵਾ ਨੇ ਵੋਟ ਪਾਈ

ਅੱਜ ਦੁਪਹਿਰ ਨੂੰ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਆਪਣੀ ਵੋਟ ਪਾਈ। ਉਹ ਆਪਣੀ ਪਤਨੀ ਬੀਬੀ ਪ੍ਰੀਤ ਕੋਰ ਬਾਜਵਾ ਨਾਲ ਵੋਟ ਪਾਉਣ ਲਈ ਸਿੱਖ ਨੈਸ਼ਨਲ ਕਾਲਜ ਚ ਪਹੁੰਚੇ। ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੀਆਂ ਉਨ੍ਹਾਂ ਕਿਹਾ ਕਿ ਇੱਸ ਵਾਰ ਕਾਂਗਰਸ ਦੀ ਕਮੇਟੀ ਬਣੇਗੀ। ਪਿਛਲੀ ਕਮੇਟੀ ਚ ਜੋ ਕੁੱਝ ਧੱਕਾ ਸ਼ਾਹੀ ਕੀਤੀ ਗਈ ਸੀ ਉਸਦਾ ਅੰਤ ਹੋ ਚੁਕਾ ਹੈ। ਅਤੇ ਕਾਦੀਆਂ ਵਾਸੀ ਕਾਂਗਰਸ ਦੀ ਕਮੇਟੀ ਵੇਖਣ ਨੂੰ ਉਤਾਵਲੇ ਹਨ। ਅਕਾਲੀ ਦਲ (ਬਾਦਲ) ਵੱਲੋਂ ਅੱਜ ਸੈਂਕੜੇ ਦੀ ਤਾਦਾਦ ਚ ਬਾਹਰਲੇ ਅਨਸਰਾਂ ਵੱਲੋਂ ਕਾਂਗਰਸ ਦੇ ਹੱਕ ਚ ਵੋਟਾ ਪਵਾਉਣ ਦੇ ਜੋ ਦੋਸ਼ ਲਗਾਏ ਗਏ ਹਨ ਉਸਤੇ ਉਨ੍ਹਾਂ ਸਵਾਲ ਕੀਤਾ ਕਿ ਕੀ ਉਹ ਇਸ ਤਰ੍ਹਾਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨਾਲ ਕੋਈ ਧੱਕੇ ਸ਼ਾਹੀ ਨਹੀਂ ਕਰ ਰਹੇ ਹਾਂ। ਦੂਜੇ ਪਾਸੇ ਅਕਾਲੀ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਸ ਜੀ ਪੀ ਸੀ ਮੈਂਬਰ ਨੇ ਵੀ ਕਿਹਾ ਹੈ ਕਿ ਕਾਂਗਰਸ ਸ਼ਰੇ ਆਮ ਧੱਕੇ ਸ਼ਾਹੀ ਕਰ ਰਹੀ ਹੈ ਅਤੇ ਜਾਲੀ ਵੋਟਾਂ ਪਵਾ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: