ਈਸਾਈ ਭਾਈਚਾਰੇ ਨੇ 17 ਮਾਰਚ ਨੂੰ ਐਸ ਐਸ ਪੀ ਬਟਾਲਾ ਦੇ ਦਫ਼ਤਰ ਦਾ ਘਿਰਾਉ ਕਰਨ ਦੀ ਚੇਤਾਵਨੀ ਦਿੱਤੀ

ਪਿੰਡ ਨੱਤ ਦੇ ਗੋਸਪਲ ਖੁਸ਼ਖ਼ਬਰੀ ਫ਼ੈਲੋਸ਼ਿਪ ਚਰਚ ਚ ਬਚਿਆਂ ਅਤੇ ਮਹਿਲਾਂਵਾ ਨਾਲ ਕੁੱਟਮਾਰ ਕਰਨ ਵਾਲੇ ਕਥਿਤ ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈਕੇ 17 ਮਾਰਚ ਨੂੰ  ਐਸ ਐਸ ਪੀ ਬਟਾਲਾ ਦੇ ਦਫ਼ਤਰ ਦਾ ਘਿਰਾਉ ਕੀਤੀ ਜਾਣ ਦੀ ਚੇਤਾਵਨੀ ਕ੍ਰਿਸ਼ਚਿਅਨ ਸੈਨਾ ਪੰਜਾਬ ਨੇ ਦਿੱਤੀ ਹੈ। ਸੈਨਾ ਦੇ ਚੇਅਰਮੈਨ ਪੀਟਰ ਚੀਦਾ ਅਤੇ ਬਾਲਮੀਕ ਮਜ਼ਹਬੀ ਸਿੱਖ ਮੋਰਚਾ ਪੰਜਾਬ ਦੇ ਸੁਬਾਈ ਸੱਕਤਰ ਸਤਨਾਮ ਸਿੰਘ ਉਮਰਪੁਰਾ ਨੇ ਦੱਸਿਆ  ਕਿ ਚਰਚ ਅੰਦਰ ਕੁੱਝ ਸ਼ਰਾਰਤੀ ਅਨਸਰਾਂ ਨੇ ਹਮਲਾ ਕਰਕੇ ਮਹਿਲਾਂਵਾ ਅਤੇ ਬਚਿਆਂ ਨਾਲ ਕੁਟਮਾਰ ਕੀਤੀ ਗਈ ਸੀ। ਪੁਲੀਸ ਨੂੰ ਸ਼ਿਕਾਈਤ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ ਹੈ। ਜਿਸਦੇ ਕਾਰਨ ਈਸਾਈ ਭਾਈਚਾਰੇ ਦੇ ਲੋਕਾਂ ਚ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਹੈ ਤਾਂ 17 ਮਾਰਚ ਨੂੰ ਐਸ ਐਸ ਪੀ ਬਟਾਲਾ ਦੇ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ। ਇੱੱਸ ਮੋਕੇ ਤੇ ਜਸਪਾਲ, ਤਰਸੇਮ, ਪਾਸਟਰ ਬੱਬੂ ਮਸੀਹ, ਰੋਹਿਤ, ਵਿਜੇ ਮਟੂ, ਪੂਜਾ, ਬਿੰਦੂ, ਅਭਿ ਮੋਜੂਦ ਸਨ। ਦੂਜੇ ਪਾਸੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਈਮਾਨੁਲ ਨਾਹਰ ਨਾਲ ਇੱਸ ਸਬੰਧ ਚ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨੋਟਿਸ ਚ ਅਜਿਹਾ ਮਾਮਲਾ ਨਹੀਂ ਹੈ। ਜੇ ਉਨ੍ਹਾਂ ਨੂੰ ਇੱਸ ਬਾਰੇ ਸ਼ਿਕਾਈਤ ਆਉਂਦੀ ਹੈ ਤਾਂ ਉਹ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਣਗੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: